10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਜਥੇਬੰਦੀ 'ਸੱਥ' ਨੇ ਉਪ ਕੁਲਪਤੀ ਨੂੰ ਸੌਂਪਿਆ ਮੈਮੋਰੰਡਮ <br/>

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਵਿਦਿਆਰਥੀ ਜਥੇਬੰਦੀ 'ਸੱਥ' ਅਤੇ ਵਿਦਿਆਰਥੀ ਕੌਸ਼ਲ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਯੂਨੀਵਰਸਿਟੀ ਦੇ ਅਹਿਮ ਮੁੱਦੇ ਸਬੰਧੀ ਮੈਮੋਰੈਂਡਮ ਸੌਂਪਿਆ ਗਿਆ | ਇਸ ਵਿਚ ਦੋ ਮੁੱਖ ਮੰਗਾਂ ਨੂੰ ਉਪ ਕੁਲਪਤੀ ਪ੍ਰੋ.ਰੇਣੂ ਵਿਗ ਸਾਹਮਣੇ ਰੱਖਿਆ ਗਿਆ | ਪਹਿਲੀ ਮੰਗ ਅਨੁਸਾਰ ਯੂਨੀਵਰਸਿਟੀ ਵਿਚ ਪ੍ਰਭਾਵਸ਼ਾਲੀ ਪਲੇਸਮੈਂਟ ਸੈੱਲ ਸਥਾਪਿਤ ਕਰਨ ਬਾਰੇ ਤਾਂ ਕਿ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀ ਅੱਗੋਂ ਰੋਜ਼ਗਾਰ ਹਾਸਲ ਕਰ ਸਕਣ | ਦੂਜੀ ਅਹਿਮ ਮੰਗ ਖੋਜਾਰਥੀਆਂ ਨਾਲ ਸੰਬੰਧਿਤ ਹੈ ਜਿਸ ਰਾਹੀਂ ਪੰਜਾਬ ਯੂਨੀਵਰਸਿਟੀ ਵਿਚ ਖੋਜਾਰਥੀਆਂ ਨੂੰ ਦਰਪੇਸ਼ ਦਿੱਕਤਾਂ ਸਬੰਧੀ ਕੋਈ ਵੀ ਪ੍ਰਬੰਧ ਨਹੀਂ ਹੈ | ਖੋਜਾਰਥੀਆਂ ਦੀਆਂ ਵੱਖ-ਵੱਖ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਰਿਸਰਚ ਸਕਾਲਰ ਗ੍ਰੀਵੈਂਸ ਸੈੱਲ ਸਥਾਪਿਤ ਕਰਨ ਦੀ ਮੰਗ ਰੱਖੀ | ਉਨ੍ਹਾਂ ਦੱਸਿਆ ਕਿ ਪਲੇਸਮੈਂਟ ਸੈੱਲ ਨੂੰ ਮਜ਼ਬੂਤ ਕੀਤਾ ਜਾਵੇ, ਕੰਪਨੀਆਂ ਨਾਲ ਸੰਬੰਧ ਵਧਾਏ ਜਾਣ, ਵੱਧ ਤੋਂ ਵੱਧ ਕੈਂਪਸ ਰਿਕਰੂਟਮੈਂਟ ਡਰਾਈਵ ਕਰਵਾਏ ਜਾਣ ਅਤੇ ਸਭ ਡਿਪਾਰਟਮੈਂਟਾਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਏ ਜਾਣ | ਦੂਸਰੇ ਮੁਤਾਬਕ ਰਿਸਰਚ ਸਕਾਲਰ ਗ੍ਰੀਵੈਂਸ ਸੈੱਲ ਦੀ ਸਥਾਪਨਾ ਕੀਤੀ ਜਾਵੇ, ਜੋ ਪਾਰਦਰਸ਼ੀ ਤਰੀਕੇ ਨਾਲ ਖੋਜਰਾਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ | ਦੋਵੇਂ ਸੈੱਲਾਂ ਦੀ ਕਾਰਗੁਜ਼ਾਰੀ ਦੀ ਲਗਾਤਾਰ ਪੜਚੋਲ ਅਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਜ਼ਿੰਮੇਵਾਰੀ ਅਤੇ ਪ੍ਰਭਾਵਸ਼ੀਲਤਾ ਯਕੀਨੀ ਬਣਾਈ ਜਾ ਸਕੇ |
ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਨ੍ਹਾਂ ਮਸਲਿਆਂ ਨੂੰ ਤਰਜੀਹ ਦੇ ਕੇ ਲੋੜੀਂਦੇ ਕਦਮ ਚੁੱਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਪੈੱਕ 'ਚ ਆਈ. ਆਈ. ਟੀ. ਖੜਗਪੁਰ ਦੇ ਪ੍ਰੋਫੈਸਰ ਨੇ 'ਰੋਬੋ ਸਾਕਰ' 'ਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਪੀ. ਜੀ. ਆਈ. ਦੇ ਪ੍ਰੋ. ਪਿਨਾਕੀ ਦੱਤਾ ਨੂੰ ਐੱਫ.ਆਰ.ਸੀ.ਪੀ. (ਲੰਡਨ) 'ਚ ਕੀਤਾ ਸਨਮਾਨਿਤ
Ad Position 24