10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ 'ਚ ਹਰੇਕ ਜਨਮ ਤੇ ਮੌਤ ਸਮੇਂ ਸਿਰ ਦਰਜ ਕਰਨਾ ਯਕੀਨੀ ਬਣੇਗਾ <br/>

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ (ਅ. ਬ.)- ਪੰਜਾਬ ਵਿਚ ਹਰੇਕ ਜਨਮ ਤੇ ਮÏਤ ਰਜਿਸਟ੍ਰੇਸ਼ਨ ਸਮੇਂ ਸਿਰ ਯਕੀਨੀ ਬਣਾਉਣ ਲਈ ਸਿਵਲ ਰਜਿਸਟ੍ਰੇਸ਼ਨ ਸਿਸਟਮ (ਸੀ.ਆਰ.ਐੱਸ.) ਦੀ ਅੰਤਰ-ਵਿਭਾਗੀ ਤਾਲਮੇਲ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਚ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਫ਼ਤਰ ਵਿਖੇ ਹੋਈ¢ ਕੁਮਾਰ ਰਾਹੁਲ ਆਈ. ਏ. ਐੱਸ. ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਸੋਧੇ ਹੋਏ 2023 ਦੇ ਐਕਟ ਅਨੁਸਾਰ ਪੈਂਡਿੰਗ ਕੇਸਾਂ ਦਾ ਸਮਾਂ ਹੱਦ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ¢ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਜਾਵੇਗਾ¢ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰੇਕ ਜਨਮ ਤੇ ਮÏਤ ਦਰਜ ਕਰਨਾ ਯਕੀਨੀ ਬਣਾਉਣ ਲਈ ਸਬੰਧਤ ਸਾਰੇ ਵਿਭਾਗ ਜਾਗਰੂਕਤਾ ਪੈਦਾ ਕਰਨ¢ ਪ੍ਰਮੁੱਖ ਸਕੱਤਰ ਸਿਹਤ ਨੇ ਮੀਟਿੰਗ ਦÏਰਾਨ ਸੜਕ ਹਾਦਸਿਆਂ ਦÏਰਾਨ ਹੋਣ ਵਾਲੀਆਂ ਮÏਤਾਂ ਨੂੰ ਦਰਜ ਕਰਨ ਲਈ ਪੰਜਾਬ ਪੁਲਿਸ ਦੀਆਂ ਸੇਵਾਵਾਂ ਲੈਣ ਲਈ ਵਿਚਾਰ ਕਰਨ 'ਤੇ ਵੀ ਜ਼ੋਰ ਦਿੱਤਾ¢ ਡਾ. ਨਵਜੋਤ ਖੋਸਾ ਆਈ.ਏ.ਐੱਸ. ਡਾਇਰੈਕਟਰ ਜਨਗਣਨਾ ਵਿਭਾਗ ਪੰਜਾਬ ਨੇ ਮੀਟਿੰਗ ਦੇ ਏਜੰਡੇ 'ਤੇ ਚਰਚਾ ਕਰਦਿਆਂ ਕਿਹਾ ਕਿ ਮÏਤ ਦੀ ਰਜਿਸਟ੍ਰੇਸ਼ਨ ਵਿਚਲੇ ਅੰਤਰਾਲ ਨੂੰ ਘਟਾਉਣ ਲਈ ਮੁਲਾਂਕਣ ਕੀਤਾ ਜਾਵੇ¢ ਜਨਮ ਤੇ ਮÏਤ ਰਜਿਸਟ੍ਰੇਸ਼ਨ ਦੇ ਸੋਧੇ ਹੋਏ 2023 ਦੇ ਐਕਟ ਸਬੰਧਤ ਪ੍ਰੋਫਾਰਮੇ ਸਹੀ ਤਰੀਕੇ ਨਾਲ ਭਰੇ ਜਾਣ ਅਤੇ ਈ-ਸੇਵਾ ਪੋਸਟਲ ਉਪਰ ਦਰਜ ਕਰਨਾ ਯਕੀਨੀ ਬਣਾਇਆ ਜਾਵੇ¢ ਇਸ ਸਬੰਧੀ ਜਨਮ ਤੇ ਮÏਤ ਰਜਿਸਟਰਾਰਾਂ ਨੂੰ ਸੋਧੇ ਹੋਏ 2023 ਦੇ ਐਕਟ ਬਾਰੇ ਤੇ ਰਜਿਸਟ੍ਰੇਸ਼ਨ ਦੀ ਵਿਧੀ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਕੇਰਲ ਦੇ ਖ਼ੁਰਾਕ ਸਪਲਾਈ ਮੰਤਰੀ ਜੀ. ਆਰ. ਅਨਿਲ ਵਲੋਂ ਪੰਜਾਬ ਸਰਕਾਰ ਦੀ ਸੁਚਾਰੂ ਖਰੀਦ ਪ੍ਰਣਾਲੀ ਦੀ ਸ਼ਲਾਘਾ <br/> ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਵਿਖੇ 2.60 ਲੱਖ ਸ਼ਰਧਾਲੂ ਨਤਮਸਤਕ ਹੋਏ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ-ਮੈਨੇਜਰ ਸੇਵਾ ਸਿੰ...
Ad Position 24