ਪੰਜਾਬ ਸਰਕਾਰ ਹਰੀ ਊਰਜਾ ਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਆਪਣੀਆਂ ਤਰਜੀਹਾਂ ਦੇ ਸਿਖਰ 'ਤੇ ਰੱਖ ਕੇ ਅੱਗੇ ਵਧ ਰਹੀ ਹੈ- ਅਮਨ ਅਰੋੜਾ <br/>
ਅਜੀਤ ਡੈਸਕ
27-09-2025
ਦੀਵਾ ਜਗਾਉਣ ਤੋਂ ਬਾਅਦ, ਮੁੱਖ ਮਹਿਮਾਨ ਅਮਨ ਅਰੋੜਾ (ਕੈਬਨਿਟ ਮੰਤਰੀ, ਸੂਚਨਾ ਅਤੇ ਲੋਕ ਸੰਪਰਕ, ਪੰਜਾਬ ਸਰਕਾਰ) ਨੇ ਸ਼ਹਿਰੀ ਵਿਕਾਸ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੀ ਊਰਜਾ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਆਪਣੀਆਂ ਤਰਜੀਹਾਂ ਦੇ ਸਿਖਰ 'ਤੇ ਰੱਖ ਕੇ ਅੱਗੇ ਵਧ ਰਹੀ ਹੈ | ਰਾਜ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ, ਸੂਰਜੀ ਊਰਜਾ ਪਲਾਂਟਾਂ ਅਤੇ ਸਮਾਰਟ ਸਿਟੀ ਮਿਸ਼ਨ ਅਧੀਨ ਮਹੱਤਵਪੂਰਨ ਤਰੱਕੀ ਕੀਤੀ ਹੈ | ਸਾਡਾ ਟੀਚਾ ਨਾ ਸਿਰਫ਼ ਆਧੁਨਿਕ ਬੁਨਿਆਦੀ ਢਾਂਚਾ ਬਣਾਉਣਾ ਹੈ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਪਹੁੰਚਾਉਣ ਵਾਲੇ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੈ | ਵਿਸ਼ੇਸ਼ ਮਹਿਮਾਨ ਹਰਪ੍ਰੀਤ ਕੌਰ ਬਬਲਾ (ਮੇਅਰ, ਚੰਡੀਗੜ੍ਹ), ਨੇ ਭਾਗੀਦਾਰਾਂ ਨੂੰ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਰੂਸ, ਦੱਖਣੀ ਅਫਰੀਕਾ, ਕਜ਼ਾਕਿਸਤਾਨ, ਇਥੋਪੀਆ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਾਂ ਅਤੇ ਉਦਯੋਗ ਪ੍ਰਤੀਨਿਧੀਆਂ ਨੇ ਕਾਨਫ਼ਰੰਸ ਦੇ ਮੁੱਖ ਸੈਸ਼ਨ, ਭਵਿੱਖ ਦੇ ਬੁਨਿਆਦੀ ਢਾਂਚੇ ਲਈ ਟਿਕਾਊ ਵਿਕਾਸ ਅਤੇ ਤਕਨਾਲੋਜੀ ਵਿਚ ਆਪਣੇ ਵਿਚਾਰ ਪੇਸ਼ ਕੀਤੇ | ਇਸ ਤੋਂ ਬਾਅਦ, ਹਰਿਆਣਾ ਰੇਰਾ ਦੇ ਚੇਅਰਮੈਨ ਪਰਨੀਤ ਸਚਦੇਵ ਨੇ ਇਕ ਮੁੱਖ ਭਾਸ਼ਣ ਦਿੱਤਾ | ਟਾਊਨਸ਼ਿਪਾਂ ਤੇ ਲਗਜ਼ਰੀ ਘਰਾਂ ਦੇ ਭਵਿੱਖ 'ਤੇ ਇਕ ਪੈਨਲ ਚਰਚਾ ਹੋਈ, ਜਿੱਥੇ ਵੱਖ-ਵੱਖ ਮਾਹਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਓਮੈਕਸ ਲਿਮਟਿਡ ਦੇ ਡਾਇਰੈਕਟਰ ਅੰਕੁਰ ਗੁਪਤਾ ਨੇ ਇਕ ਪੇਸ਼ਕਾਰੀ ਦਿੱਤੀ ਅਤੇ ਮਾਹਿਰਾਂ ਨੇ ਵਿੱਤ ਮਾਡਲਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ |