17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਸੰਬੰਧੀ ਦੋ ਐੱਫ. ਆਈ. ਆਰ. ਦਰਜ <br/>

Ad Position 21
No active advertisement
ਅਜੀਤ ਡੈਸਕ 27-09-2025
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)–ਚੰਡੀਗੜ੍ਹ ਵਿਖੇ ਦੋ ਵੱਖ-ਵੱਖ ਘਟਨਾਵਾਂ ਵਿਚ ਕੁਝ ਮੁਲਜ਼ਮਾਂ ਨੇ ਚੋਰੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਜਿਨਾਂ ਸਬੰਧੀ ਚੰਡੀਗੜ੍ਹ ਪੁਲਿਸ ਨੇ ਦੋ ਐੱਫ. ਆਈ. ਆਰ. ਦਰਜ ਕਰਕੇ ਕੁੱਲ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ | ਪਹਿਲੀ ਘਟਨਾ ਵਿਚ ਚੰਡੀਗੜ੍ਹ ਦੇ ਥਾਣਾ ਸੈਕਟਰ-39 ਦੀ ਪੁਲਿਸ ਨੇ ਸੈਕਟਰ-54 ਵਿਚ ਇਕ ਪੈਟਰੋਲ ਪੰਪ ਨੇੜੇ ਵਿਅਕਤੀ 'ਤੇ ਹਮਲਾ ਕਰਨ ਅਤੇ ਲੁੱਟਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਸ਼ਿਮਲਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਬਿ੍ਜ ਬਿਹਾਰੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਦੋ ਹਮਲਾਵਰਾਂ ਨੇ ਉਸ ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਅਤੇ ਉਸਦੇ ਬੈਗ ਵਿਚੋਂ ਇਕ ਟੈਬਲੇਟ (ਡਿਜੀਟਲ ਗੈਜੇਟ), ਚਾਰਜਰ, ਦਫਤਰ ਦਾ ਸ਼ਨਾਖਤੀ ਕਾਰਡ, ਏ. ਟੀ. ਐਮ. ਕਾਰਡ, ਨਕਦੀ ਵਾਲਾ ਪਰਸ ਅਤੇ ਹੋਰ ਨਿੱਜੀ ਸਮਾਨ ਲੈ ਕੇ ਫਰਾਰ ਹੋ ਗਏ | ਪੁਲਿਸ ਨੇ ਐੱਫ. ਆਈ. ਆਰ. ਦਰਜ ਕਰਕੇ ਤੇਜ਼ ਜਾਂਚ ਤੋਂ ਬਾਅਦ, ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਸ਼ ਉਰਫ਼ ਬਿੱਲਾ ਅਤੇ ਰਾਹੁਲ ਵਜੋਂ ਹੋਈ ਹੈ, ਦੋਵੇਂ ਸੈਕਟਰ-56 ਦੇ ਰਹਿਣ ਵਾਲੇ ਹਨ | ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ | ਇਕ ਵੱਖਰੀ ਘਟਨਾ ਵਿਚ, ਚੋਰਾਂ ਨੇ ਸੈਕਟਰ-17 ਵਿਚ ਤਾਜ ਹੋਟਲ ਨੇੜੇ ਖੜ੍ਹੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ | ਜਿਸਦੀ ਖਿੜਕੀ ਤੋੜ ਕੇ ਉਹ ਇਕ ਲੈਪਟਾਪ ਬੈਗ ਲੈ ਕੇ ਫਰਾਰ ਹੋ ਗਏ | ਚੋਰੀ ਹੋਏ ਬੈਗ ਵਿਚ ਦੋ ਤੋਲਾ ਸੋਨਾ, ਅੱਠ ਬੈਂਕ ਕਾਰਡ, ਇਕ ਡਰਾਈਵਿੰਗ ਲਾਇਸੈਂਸ, ਆਧਾਰ ਅਤੇ ਪੈਨ ਕਾਰਡ, ਹੋਰ ਮਹੱਤਵਪੂਰਨ ਦਸਤਾਵੇਜ਼ ਅਤੇ 30,000 ਰੁਪਏ ਨਕਦ ਸਨ | ਸੈਕਟਰ-15 ਦੇ ਰਹਿਣ ਵਾਲੇ ਸ਼ਿਕਾਇਤਕਰਤਾ ਮਨੀਸ਼ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸੈਕਟਰ-17 ਦੀ ਪੁਲਿਸ ਨੇ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਥਾਣਾ ਸੈਕਟਰ-17 ਦੀ ਪੁਲਿਸ ਨੇ ਉਕਤ ਮਾਮਲੇ ਵਿਚ ਗਿ੍ਫਤਾਰ ਕੀਤੇ ਗਏ ਗੜ੍ਹਸ਼ੰਕਰ ਦੇ ਰਹਿਣ ਵਾਲੇ ਮੁਲਜ਼ਮ ਮੁਹੰਮਦ ਰਫੀ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਰੀ ਊਰਜਾ ਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਆਪਣੀਆਂ ਤਰਜੀਹਾਂ ਦੇ ਸਿਖਰ 'ਤੇ ਰੱਖ ਕੇ ਅੱਗੇ ਵਧ ਰਹੀ ਹੈ- ਅਮ... ਅਗਲੀ ਖ਼ਬਰ ਵਿਸ਼ਵ ਸੈਰ-ਸਪਾਟਾ ਦਿਵਸ: ਪੰਜਾਬ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੂਬੇ ਦੇ ਵੰਨ-ਸੁਵੰਨੇ ਸੱਭਿਆਚਾਰ, ਵਿਰਾਸਤ ਤੇ ਪ੍ਰਾਹੁ...
Ad Position 24