ਖਰੜ, 27 ਸਤੰਬਰ (ਜੰਡਪੁਰੀ)-ਰੋਟਰੀ ਕਲੱਬ ਖਰੜ ਵਲੋਂ ਚੰਗੀ ਕਾਰਜਸ਼ੈਲੀ ਵਾਲੇ ਅਧਿਆਪਕਾਂ ਦਾ ਮੌਨਟ੍ਰੈਸਰੀ ਸਕੂਲ ਖਰੜ ਵਿਖੇ ਕਰਵਾਏ ਸਮਾਰੋਹ ਦੌਰਾਨ 'ਨੇਸ਼ਨ ਬਿਲਡਰ ਐਵਾਰਡ-2025' ਨਾਲ ਸਨਮਾਨ ਕੀਤਾ | ਇਸ ਮੌਕੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਹੋਰਨਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹਨ ਤੇ ਸਮਾਜ 'ਚ ਸਿੱਖਿਆ ਦੀ ਮਹੱਤਤਾ ਨੂੰ ਵਧਾਉਂਦੇ ਹਨ | ਉਨ੍ਹਾਂ ਕਿਹਾ ਕਿ ਸਮਾਜ 'ਚ ਚੰਗਾ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤੇ ਜਾਣ ਕਾਰਨ ਉਨ੍ਹਾਂ 'ਚ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ | ਇਸ ਮੌਕੇ ਪ੍ਰਧਾਨ ਹਿੰਮਤ ਸਿੰਘ, ਕਲੱਬ ਸੈਕਟਰੀ ਸੁਖਵਿੰਦਰ ਸਿੰਘ ਲੌਂਗੀਆ, ਪ੍ਰਾਜੈਕਟ ਚੇਅਰਮੈਨ ਵਿਕਾਸ ਸ਼ੁਕਲਾ, ਕਮਲਦੀਪ ਸਿੰਘ ਟਿਵਾਣਾ, ਹਰਸਿਮਰਨ ਸਿੰਘ ਲਹਿਲ, ਐਡਵੋਕੇਟ ਜਸਕਰਨ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ, ਸਿਮਰਨ ਸਿੰਘ ਟਿਵਾਣਾ, ਬਲਜਿੰਦਰ ਸਿੰਘ ਮੰਡੇਰ, ਕੁਲਦੀਪ ਸਿੰਘ ਹੀਰਾ, ਐਮ. ਐਸ. ਸੰਧੂ, ਹਰਪ੍ਰੀਤ ਸਿੰਘ ਰੇਖੀ, ਨਿਤਨ ਗਰਗ, ਪਵਨ ਵਰਮਾ, ਗੁਰਮੱੁਖ ਸਿੰਘ, ਸਤਵੀਰ ਸਿੰਘ ਸੱਤੀ, ਸਿਮਰਨਜੀਤ ਸਿੰਘ ਗਰੇਵਾਲ, ਹਰਿੰਦਰ ਸਿੰਘ ਪਾਲ ਤੇ ਐਡਵੋਕੇਟ ਹਰਿੰਦਰ ਕੌਸ਼ਿਕ ਸਮੇਤ ਵੱਡੀ ਗਿਣਤੀ 'ਚ ਹੋਰ ਪਤਵੰਤੇ ਵੀ ਹਾਜ਼ਰ ਸਨ |