ਖਰੜ, 27 ਸਤੰਬਰ (ਜੰਡਪੁਰੀ)-ਖਰੜ ਹਲਕੇ ਦੇ ਪਿੰਡ ਝੰਜੇੜੀ ਵਿਖੇ ਖਸਤਾ ਹਾਲਤ ਫਿਰਨੀ ਦੀ ਮੁਰੰਮਤ ਦਾ ਕੰਮ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਵੈਟਮਿਕਸ ਪੁਆ ਕੇ ਸ਼ੁਰੂ ਕਰਵਾਇਆ | ਇਸ ਮੌਕੇ ਗੱਲਬਾਤ ਕਰਦਿਆਂ ਰਾਣਾ ਗਿੱਲ ਨੇ ਕਿਹਾ ਕਿ ਉਹ ਲੋਕਾਂ ਦੀ ਮੰਗ 'ਤੇ ਹੀ ਹਲਕੇ ਦੀਆਂ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਫਿਰਨੀ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਸਕੂਲੀ ਬੱਚਿਆਂ ਤੇ ਲੋਕਾਂ ਨੂੰ ਆਵਾਜਾਈ ਪੱਖੋਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਵਲੋਂ ਇਹ ਬੀੜਾ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ | ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਤੇ ਸਾਬਕਾ ਪੰਚ ਰਾਮ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਸਮੇਂ ਦੀਆਂ ਸਰਕਾਰਾਂ ਤੋਂ ਪਿੰਡ ਦੀ ਫਿਰਨੀ ਦੀ ਹਾਲਤ ਨੂੰ ਸੁਧਾਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਕਿਸੇ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ | ਇਸੇ ਦੌਰਾਨ ਪਿੰਡ ਨਿਵਾਸੀਆਂ ਵਲੋਂ ਰਾਣਾ ਰਣਜੀਤ ਸਿੰਘ ਗਿੱਲ ਦਾ ਸਨਮਾਨ ਕੀਤਾ ਅਤੇ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਨਰਿੰਦਰ ਸਿੰਘ ਰਾਣਾ, ਕੌਂਸਲਰ ਜਸਬੀਰ ਸਿੰਘ ਜੋਨੀ, ਮੰਡਲ ਪ੍ਰਧਾਨ ਸੁਖਬੀਰ ਸਿੰਘ ਰਾਣਾ, ਸਰਪੰਚ ਪਰਮਜੀਤ ਸਿੰਘ, ਪੰਚ ਕੁਸ਼ ਰਾਣਾ, ਪੰਚ ਰਿਆਸਤ ਅਲੀ, ਪੰਚ ਕਦਮ ਰਾਣਾ, ਰਾਮ ਸਿੰਘ ਰਾਣਾ, ਪ੍ਰਧਾਨ ਜੈਪਾਲ ਰਾਣਾ, ਪ੍ਰਧਾਨ ਵਰਿੰਦਰ ਸਿੰਘ ਰਿੰਕੂ, ਜਨਰਲ ਸਕੱਤਰ ਮੰਡਲ ਖਰੜ ਕੁਸ਼ ਮੱਛਲੀ ਕਲਾਂ, ਪ੍ਰਧਾਨ ਸੰਜੂ ਰਾਣਾ, ਜਗਦੀਸ਼ ਰਾਣਾ, ਰਾਜੇਸ਼ ਕੁਮਾਰ ਡਿੰਪਲ, ਹਰਪਾਲ ਸਿੰਘ, ਸ੍ਰੀਨਿਵਾਸ ਰਾਜੂ, ਪਰਦੁਮਣ, ਵਰਿੰਦਰ ਕੁਮਾਰ, ਰਣਦੀਪ ਕੁਮਾਰ ਰਿੰਕੂ, ਸੰਜੀਵ ਵਰਮਾ, ਦਲਬਾਰਾ ਸਿੰਘ, ਬੰਟੀ ਪੇਂਟਰ, ਦਿਲਬਾਗ, ਕਾਲਾ, ਸ੍ਰੀ ਰਾਮ, ਪਵਨ ਵਰਮਾ, ਮੌਂਟੀ ਰਾਣਾ, ਮਹਾਂਵੀਰ, ਸਤੀਸ਼ ਕੁਮਾਰ, ਗੌਰਵ ਰਾਣਾ, ਛਤਰਪਾਲ, ਬਿੰਦਰ ਤੇ ਰਾਜੂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |