02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਏਸ਼ੀਅਨ ਟੈਨਿਸ ਵਿਚ ਦੇਸ਼ ਲਈ ਦੋ ਟਾਈਟਲ ਜਿੱਤਣ ਵਾਲੇ ਮਹੀਜਿੱਤ ਸਿੰਘ ਕੌੜਾ ਦਾ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਭਰਵਾਂ ਸਵਾਗਤ <br/>

Ad Position 21
No active advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਏਸ਼ੀਅਨ ਟੈਨਿਸ ਜੇਤੂ ਖਿਡਾਰੀ ਮਹੀਜਿੱਤ ਸਿੰਘ ਕੌੜਾ ਦੇ ਮਾਨ-ਸਨਮਾਨ ਸਮਾਰੋਹ ਦੌਰਾਨ ਚੇਅਰਪਰਸਨ ਸ਼ਿਲੰਦਰ ਕੌਰ ਚੰਦੀ, ਸੰਦੀਪ ਸਿੰਘ ਕੌੜਾ, ਮਨਜੀਤ ਸਿੰਘ ਕੰਬੋਜ,ਪਰਵਿੰਦਰ ਕੌਰ ਤੇ ਇੰਦਰਜੀਤ ਸਿੰਘ ਨੱਢਾ ਆਦਿ | ਤਸਵੀਰ : ਕਮਲਜੀਤ ਸਿੰਘ <br/> 19-10-2025
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)- ਏਸ਼ੀਅਨ ਟੈਨਿਸ ਫੈਡਰੇਸ਼ਨ ਵਲੋਂ ਕਰਵਾਏ ਗਏ ਟੈਨਿਸ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚ, ਭਾਰਤ (ਇੰਡੀਆ) ਦੀ ਨੁਮਾਇੰਦਗੀ ਕਰਦਿਆਂ ਮਹੀਜਿੱਤ ਸਿੰਘ ਕੌੜਾ ਨੇ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀ ਮਹੀਜਿੱਤ ਸਿੰਘ ਕੌੜਾ ਨੇ ਕਿਹਾ ਕਿ ਉਨ੍ਹਾਂ ਆਸਟੇ੍ਰਲੀਆ, ਹਾਂਗਕਾਂਗ ਅਤੇ ਭੁਟਾਨ ਦੇ ਖਿਡਾਰੀਆਂ ਨਾਲ ਫਸਵੇਂ ਮੈਚਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ | ਇਸ ਮੁਕਾਬਲੇ ਵਿਚ ਸਾਰੇ ਏਸ਼ੀਆਈ ਮੁਲਕਾਂ (ਏਸ਼ੀਅਨ ਮੁਲਕਾਂ) ਵਿਚੋਂ 32 ਖਿਡਾਰੀਆਂ ਨੇ ਹਿੱਸਾ ਲਿਆ ਸੀ | ਆਪਣੇ
ਫਾਈਨਲ ਮੁਕਾਬਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਫਾਈਨਲ ਮੈਚ ਕੁਇੰਡਨ ਰਿਗਜੈ ਡਰਜੀ ਨਾਲ ਇਕ ਰੋਚਕ ਮੁਕਾਬਲਾ ਸੀ | ਭਾਰਤ ਨੇ ਇਹ ਮੈਚ 06-01, 06-00 ਅੰਕਾਂ ਨਾਲ ਜਿੱਤਿਆ | ਇਸੇ ਤਰ੍ਹਾਂ ਮਹੀਜਿੱਤ ਸਿੰਘ ਕੌੜਾ ਸਿੰਗਲ ਅਤੇ ਡਬਲ ਮੈਚਾਂ, ਦੋਵਾਂ ਵਿਚ ਚੈਂਪੀਅਨ ਰਹੇ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਿੱਤ 'ਚ ਫਾਈਨਲ ਮੁਕਾਬਲਾ ਭੁਟਾਨ ਦੇ ਖਿਡਾਰੀ ਨਾਲ ਸੀ, ਜਿੱਥੇ ਦਰਸ਼ਕ ਆਪਣੇ ਖਿਡਾਰੀ ਦਾ ਮਨੋਬਲ ਵਧਾਉਣ ਲਈ ਮੌਜੂਦ ਸਨ, ਪਰ ਇਸ ਸਥਿਤੀ ਵਿਚ ਵੀ ਜਿੱਤ ਦਰਜ ਕਰਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਮਹੀਜਿੱਤ ਸਿੰਘ ਕੌੜਾ ਦੀਆਂ ਜਿੱਤਾਂ ਦੀ ਗੱਲ ਕਰਦਿਆਂ ਭੁਟਾਨ ਟੈਨਿਸ ਫੈਡਰੇਸ਼ਨ ਨੇ ਆਪਣੀ ਵੈੱਬਸਾਈਟ 'ਤੇ ਖ਼ਾਸ ਤੌਰ 'ਤੇ ਲਿਖਿਆ ਹੈ ਕਿ ਮਾਸਟਰ ਸਟਰੋਕ ਕਾਰਨ ਇਸ ਨੌਜਵਾਨ ਨੇ ਜਿੱਤ ਪ੍ਰਾਪਤ ਕੀਤੀ ਹੈ | ਜਿੱਤ ਤੋਂ ਬਾਅਦ ਮਹੀਜਿੱਤ ਸਿੰਘ ਕੌੜਾ ਨੇ ਆਪਣੇ ਅਗਲੇ ਟੀਚੇ ਬਾਰੇ ਦੱਸਦਿਆਂ ਕਿਹਾ ਕਿ 19 ਸਾਲ ਦੀ ਉਮਰ ਵਿਚ ਅਲਕਰਾਜ ਕਾਰਲੋਸ ਨੇ ਵਿਸ਼ਵ ਭਰ ਵਿਚ ਨਵਾਂ ਰਿਕਾਰਡ ਬਣਾਇਆ ਸੀ ਅਤੇ ਉਸ ਦਾ ਟੀਚਾ ਹੈ ਕਿ ਉਹ ਇਸ ਰਿਕਾਰਡ ਨੂੰ ਜਲਦੀ ਹੀ ਤੋੜੇਗਾ | ਇਸੇ ਦੌਰਾਨ ਇਸ ਖਿਡਾਰੀ ਨੂੰ ਕੰਬੋਜ ਫੈਡਰੇਸ਼ਨ ਦੇ ਨਾਲ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਚੰਡੀਗੜ੍ਹ ਦੀ ਚੇਅਰਪਰਸਨ ਸ਼ਿਲੰਦਰ ਕੌਰ ਚੰਦੀ, ਮਨਜੀਤ ਸਿੰਘ ਕੰਬੋਜ, ਬਲਵਿੰਦਰ ਸਿੰਘ ਜੰਮੂ ਆਦਿ ਵਲੋਂ ਵੀ ਮਾਣ-ਸਨਮਾਨਾਂ ਦੇ ਕੇ ਨਿਵਾਜਿਆ ਗਿਆ | ਇਨ੍ਹਾਂ ਸਮਾਰੋਹਾਂ 'ਚ ਇਸ ਮੌਕੇ ਮਹੀਜਿੱਤ ਸਿੰਘ ਕੌੜਾ ਦਾ ਸਵਾਗਤ ਕਰਨ ਲਈ ਕੇਵਲ ਕੰਬੋਜ, ਸੰਦੀਪ ਸਿੰਘ ਕੌੜਾ, ਪਰਵਿੰਦਰ ਕੌਰ, ਰਜਿੰਦਰ ਕੌਰ, ਜਗਦੀਸ਼ ਥਿੰਦ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼, ਐਡਵੋਕੇਟ ਸੁਨੀਲ ਮੱਲਣ,ਗੁਰਜੀਤ ਸਿੰਘ, ਭੁਪਿੰਦਰ ਸਿੰਘ ਢੋਟ, ਅਤੇ ਜਸਬੀਰ ਸਿੰਘ ਕੌੜਾ ਹਰਬੀਰ ਸਿੰਘ ਅੰਮਿ੍ਤਸਰ, ਇੰਦਰਜੀਤ ਸਿੰਘ ਨੱਢਾ ਆਦਿ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਦੇ 400 ਤੋਂ ਵੱਧ ਕਰਮਚਾਰੀਆਂ ਨੂੰ ਦੀਵਾਲੀ ਮੌਕੇ ਵੰਡੇ ਗਏ ਉਪਹਾਰ ਅਗਲੀ ਖ਼ਬਰ ਨੇਤਰਹੀਣਾਂ ਅਤੇ ਦਿਵਿਆਂਗ ਵਿਅਕਤੀਆਂ ਦੇ ਮੁਫ਼ਤ ਸਫਰ ਲਈ 85 ਲੱਖ ਜਾਰੀ- ਡਾ. ਬਲਜੀਤ ਕੌਰ <br/>
Ad Position 24
No active advertisement