28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਚੰਡੀਗੜ੍ਹ ਪੁਲਿਸ ਵਲੋਂ ਗ਼ੈਰ ਕਾਨੂੰਨੀ ਮਾਈਨਿੰਗ ਕਰਦੇ ਤਿੰਨ ਕਾਬੂ <br/>

Ad Position 21
No active advertisement
ਚੰਡੀਗੜ੍ਹ ਹਾਊਸਿੰਗ ਬੋਰਡ ਦੀ ਜ਼ਮੀਨ 'ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਮੁਲਜ਼ਮ | ਤਸਵੀਰ : ਗੁਰਿੰਦਰ ਸਿੰਘ <br/> 03-11-2025
ਚੰਡੀਗੜ੍ਹ, 2 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਗੈਰ ਕਾਨੂੰਨੀ ਖੁਦਾਈ ਤੇ ਸਰਕਾਰੀ ਮਿੱਟੀ ਦੀ ਚੋਰੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਕਾਰਵਾਈ ਇੰਸਪੈਕਟਰ ਊਸ਼ਾ ਰਾਣੀ, ਐੱਸ. ਐੱਚ. ਓ. ਆਈ. ਟੀ. ਪਾਰਕ ਨੇ ਐਸ. ਡੀ. ਓ. ਦੀ ਸ਼ਿਕਾਇਤ 'ਤੇ ਕੀਤੀ ਹੈ | ਗਿ੍ਫਤਾਰ ਮੁਲਜ਼ਮਾਂ ਦੀ ਪਛਾਣ ਆਲਮ (37) ਵਾਸੀ ਅੰਬਵਾਲਾ ਪੰਚਕੂਲਾ, ਜਸਵੀਰ ਉਰਫ ਜੱਸਾ (21) ਵਾਸੀ ਅਲੀਪੁਰ ਪੰਚਕੂਲਾ ਤੇ ਰਾਹੁਲ ਕੁਮਾਰ ਉਰਫ ਰਾਣਾ (34) ਵਾਸੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ | ਜਾਣਕਾਰੀ ਮੁਤਾਬਕ 1 ਨਵੰਬਰ ਨੂੰ ਐਮਰਜੰਸੀ ਅਫ਼ਸਰ ਏ. ਐੱਸ. ਆਈ. ਰੁਬਨੀਨ ਕੌਰ ਡਿਊਟੀ 'ਤੇ ਸੀ, ਜਦੋਂ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਐੱਸ. ਡੀ. ਓ. ਨਵਨੀਤ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਆਈ. ਟੀ. ਹੈਬਿਟੈਟ ਪ੍ਰਾਜੈਕਟ ਦੇ ਤਹਿਤ ਲਾਲਿਤ ਹੋਟਲ ਤੇ ਭਗਵਾਨਪੁਰਾ ਦੇ ਦਰਮਿਆਨ 123.79 ਏਕੜ ਜ਼ਮੀਨ 'ਤੇ ਤਾਜ਼ਾ ਖੁਦਾਈ ਹੋਈ ਹੈ | ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ 'ਤੇ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ | ਪੁਲਿਸ ਨੇ ਦੋ ਟਿੱਪਰ ਤੇ ਇਕ ਪੋਕਲੇਨ ਮਸ਼ੀਨ ਜੋ ਮਿੱਟੀ ਦੀ ਖੁਦਾਈ 'ਚ ਵਰਤੀ ਜਾ ਰਹੀ ਸੀ, ਨੂੰ ਵੀ ਕਬਜ਼ੇ 'ਚ ਲੈ ਲਿਆ ਹੈ | ਇਸ ਸੰਬੰਧੀ ਧਾਰਾ 21 ਮਾਈਨਜ਼ ਐਂਡ ਮਿਨਰਲਜ਼ ਐਕਟ ਅਤੇ 303(2) ਬੀ. ਐੱਨ. ਐੱਸ. ਤਹਿਤ ਪੁਲਿਸ ਸਟੇਸ਼ਨ ਆਈ. ਟੀ. ਪਾਰਕ 'ਚ ਐੱਫ. ਆਈ. ਆਰ. ਦਰਜ ਹੈ | ਪੁਲਿਸ ਜਾਂਚ ਮੁਤਾਬਕ, ਤਿੰਨਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ | ਅਦਾਲਤ ਵਿਖੇ ਪੇਸ਼ ਕੀਤੇ ਜਾਣ ਤੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਵਲੋਂ ਮਾਈਨਿੰਗ ਮਾਫੀਆ ਦੇ ਹੋਰ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਹੜਤਾਲ ਵਾਲੀ ਥਾਂ 'ਤੇ ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ <br/> ਅਗਲੀ ਖ਼ਬਰ ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਮੈਰਿਜ ਪੈਲੇਸ 'ਚ ਲੱਗੀ ਭਿਆਨਕ ਅੱਗ <br/>
Ad Position 24