ਜ਼ੀਰਕਪੁਰ, 2 ਨਵੰਬਰ (ਹੈਪੀ ਪੰਡਵਾਲਾ)-ਦੇਰ ਰਾਤ ਇਥੋਂ ਦੀ ਪੰਚਕੂਲਾ ਸੜਕ 'ਤੇ ਇਕ ਮੈਰਿਜ ਪੈਲੇਸ 'ਚ ਭਿਆਨਕ ਅੱਗ ਲੱਗ ਗਈ | ਘਟਨਾ ਦÏਰਾਨ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ | ਅੱਗ ਦੀਆਂ ਲਪਟਾਂ 'ਚੋਂ ਭੱਜ ਕੇ ਲੋਕਾਂ ਨੇ ਬਾਹਰ ਸੜਕ 'ਤੇ ਆ ਕੇ ਜਾਨ ਬਚਾਈ | ਅੱਗ ਦੀਆਂ ਉੱਚੀਆਂ ਲਾਟਾਂ ਦੇਖ ਜ਼ੀਰਕਪੁਰ-ਸ਼ਿਮਲਾ ਸੜਕ 'ਤੇ ਵੱਡਾ ਜਾਮ ਲੱਗ ਗਿਆ | ਜਾਣਕਾਰੀ ਮੁਤਾਬਿਕ ਪੰਚਕੂਲਾ ਸੜਕ 'ਤੇ ਸਥਿਤ ਅÏਰਾ ਗਾਰਡਨ ਨੇੜੇ ਸੇਖੋਂ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ | ਇਸ ਦÏਰਾਨ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੈਲੇਸ ਦਾ ਸ਼ਾਮਿਆਨਾ ਤੇ ਹੋਰ ਸਾਮਾਨ ਲਪੇਟ 'ਚ ਆ ਗਿਆ | ਪ੍ਰਤੱਖ ਦਰਸ਼ੀਆਂ ਦਾ ਕਹਿਣਾ ਕਿ ਪਾਰਟੀ 'ਚ ਪਟਾਕੇ ਚਲਾਉਣ ਨਾਲ ਇਹ ਘਟਨਾ ਵਾਪਰੀ | ਅੱਗ ਲੱਗਣ ਨਾਲ ਕਈ ਧਮਾਕੇ ਹੋਏ, ਜਿਸ ਨਾਲ ਗੈਸ ਸਿਲੰਡਰ ਫੱਟਣ ਦਾ ਕਿਆਸ ਵੀ ਲਗਾਇਆ ਜਾ ਰਿਹਾ ਹੈ | ਅੱਗ ਨੇੜਲੇ ਪੈਲੇਸ ਸੇਖੋਂ ਬੈਂਕੁਇਟ 'ਚ ਵੀ ਫੈਲ ਗਈ | ਪੈਲੇਸ 'ਚ ਕੰਮ ਕਰਦੇ ਕਰਿੰਦਿਆਂ ਨੇ ਦੱਸਿਆ ਕਿ ਅੰਦਰ ਕਰੀਬ 400 ਵਿਅਕਤੀਆਂ ਦੀ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ | ਫ਼ਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਤੇ ਅੱਗ ਲੱਗਣ ਦੇ ਅਸਲ ਕਾਰਨ ਵੀ ਸਾਹਮਣੇ ਨਹੀਂ ਆਏ | ਖ਼ਬਰ ਲਿਖੇ ਜਾਣ ਤੱਕ ਢਕੋਲੀ ਪੁਲਿਸ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਮÏਕੇ 'ਤੇ ਪਹੁੰਚ ਗਈਆਂ ਸਨ |