ਜੈਪੁਰ, 2 ਨਵੰਬਰ (ਪੀ.ਟੀ.ਆਈ.)-ਰਾਜਸਥਾਨ ਦੇ ਫਲੋਦੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਇਕ ਟੈਂਪੋ ਟਰੈਵਲਰ ਦੇ ਸੜਕ ਕਿਨਾਰੇ ਖੜੇ ਟ੍ਰੇਲਰ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ | ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਭਾਰਤ ਮਾਲਾ ਹਾਈਵੇਅ 'ਤੇ ਮਟੋਦਾ ਪਿੰਡ ਨੇੜੇ ਵਾਪਰੀ | ਜੋਧਪੁਰ ਦੇ ਪੁਲਿਸ ਕਮਿਸ਼ਨਰ ਓਮ ਪ੍ਰਕਾਸ਼ ਨੇ ਕਿਹਾ ਕਿ 15 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਪਹਿਲਾਂ ਓਸੀਅਨ ਦੇ ਇਕ ਹਸਪਤਾਲ 'ਚ ਮੁੱਢਲੇ ਇਲਾਜ਼ ਲਈ ਲਿਜਾਇਆ ਗਿਆ ਅਤੇ ਬਾਅਦ 'ਚ ਜੋਧਪੁਰ ਰੈਫਰ ਕਰ ਦਿੱਤਾ ਗਿਆ | ਪੁਲਿਸ ਅਨੁਸਾਰ ਪੀੜਤ ਜੋਧਪੁਰ ਦੇ ਸੁਰਸਾਗਰ ਖੇਤਰ ਦੇ ਨਿਵਾਸੀ ਸਨ ਤੇ ਕਪਿਲ ਮੁਨੀ ਆਸ਼ਰਮ 'ਚ ਪ੍ਰਾਰਥਨਾ ਕਰਨ ਤੋਂ ਬਾਅਦ ਬੀਕਾਨੇਰ ਦੇ ਕੋਲਾਇਤ ਮੰਦਰ ਤੋਂ ਵਾਪਸ ਆ ਰਹੇ ਸਨ |
ਰਾਜਸਥਾਨ 'ਚ ਸੜਕ ਹਾਦਸਾ-15 ਮੌਤਾਂ <br/>
ਅਜੀਤ ਡੈਸਕ
03-11-2025