28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪ੍ਰਾਇਮਰੀ ਖੇਡਾਂ ਵਿਚ ਪੀਰ ਸੁਹਾਣਾ ਸਕੂਲ ਦੇ ਵਿਦਿਆਰਥੀਆਂ ਵਲੋਂ ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਜਿੱਤਾਂ ਦਰਜ <br/>

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਪੀਰ ਸੁਹਾਣਾ ਦੇ ਜੇਤੂ ਵਿਦਿਆਰਥੀ ਮੁੱਖ ਅਧਿਆਪਕ ਪਰਮਜੀਤ ਕੌਰ ਅਤੇ ਪ੍ਰਬੰਧਕ ਕਮੇਟੀ ਨਾਲ | ਤਸਵੀਰ: ਗੁਰਮੁੱਖ ਸਿੰਘ ਮਾਨ <br/> 03-11-2025
ਖਰੜ, 2 ਨਵੰਬਰ (ਗੁਰਮੁੱਖ ਸਿੰਘ ਮਾਨ)-ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਪ੍ਰਾਇਮਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪੀਰ ਸੁਹਾਣਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਬਲਾਕ, ਜਿਲ੍ਹਾ ਅਤੇ ਸਟੇਟ ਪੱਧਰ 'ਤੇ ਜਿੱਤਾਂ ਪ੍ਰਾਪਤ ਕਰਕੇ ਸਕੂਲ ਅਤੇ ਪਿੰਡਾਂ ਦਾ ਨਾਂ ਚਮਕਾਇਆ ਹੈ | ਇਸ ਸੰਬੰਧੀ ਸਕੂਲ ਦੀ ਮੁੱਖ ਅਧਿਆਪਕਾ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਖੁਸ਼ਪ੍ਰੀਤ ਕੌਰ ਨੇ 400 ਮੀਟਰ ਦੌੜ ਵਿਚ ਬਲਾਕ ਪੱਧਰ 'ਤੇ ਪਹਿਲਾ, ਭੁਪਿੰਦਰ ਸਿੰਘ ਨੇ ਸੈਂਟਰ ਪੱਧਰ ਅਤੇ ਬਲਾਕ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਨੇ 500 ਮੀਟਰ ਦੌੜਾਂ ਵਿਚ ਜਿਲ੍ਹਾ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਨ੍ਹਾਂ ਖਿਡਾਰੀਆਂ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਵਲੋਂ ਸਵੇਰ ਦੀ ਸਭਾ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਐਸ. ਐਮ. ਸੀ. ਕਮੇਟੀ ਮੈਂਬਰ ਪ੍ਰਕਾਸ਼ ਸਿੰਘ, ਅਮਨਦੀਪ ਕੌਰ, ਨਰਿੰਦਰ ਕੌਰ, ਹਰਜੱਸ ਸਿੰਘ, ਸਰਬਜੀਤ ਕੌਰ ਅਤੇ ਸਕੂਲ ਦੇ ਸਟਾਫ ਮੈਂਬਰ ਸੁਖਜੀਵਨਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਹਾਈਵੇ 'ਤੇ ਚੱਲਦੀ ਕਾਰ ਦੀ ਸਨਰੂਫ ਤੋਂ ਬਾਹਰ ਨਿਕਲ ਹੁੱਲੜਬਾਜ਼ੀ ਕਰਨਾ ਪਿਆ ਮਹਿੰਗਾ ਅਗਲੀ ਖ਼ਬਰ ਝੋਨੇ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਪ੍ਰੇਸ਼ਾਨ-ਸਾਬਕਾ ਮੰਤਰੀ ਕੰਗ <br/>
Ad Position 24