29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਚੰਡੀਗੜ੍ਹ 'ਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸੈਕਟਰ 30 ਨੇ ਲਗਾਇਆ ਖ਼ੂਨਦਾਨ ਕੈਂਪ <br/>

Ad Position 21
No active advertisement
ਚੰਡੀਗੜ੍ਹ 'ਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸੈਕਟਰ 30 ਦੇ ਪ੍ਰਧਾਨ ਓ. ਪੀ. ਚੋਪੜਾ ਤੇ ਪ੍ਰਬੰਧਕ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 03-11-2025
ਚੰਡੀਗੜ੍ਹ, 2 ਨਵੰਬਰ (ਅਜਾਇਬ ਸਿੰਘ ਔਜਲਾ)-ਇਥੇ ਅੱਜ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ, ਸੈਕਟਰ 30 ਚੰਡੀਗੜ੍ਹ ਵਲੋਂ ਓ. ਪੀ. ਚੋਪੜਾ ਦੀ ਪ੍ਰਧਾਨਗੀ ਹੇਠ ਟੀਮ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ | ਕੈਂਪ ਦੀ ਮੈਡੀਕਲ ਟੀਮ ਵਿਚ ਜੀ. ਐਮ. ਸੀ . ਐਚ. ਸੈਕਟਰ 32 ਚੰਡੀਗੜ੍ਹ ਦੇ ਡਾ. ਰਵਨੀਤ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਇਹ ਕਾਰਜ ਨੇਪਰੇ ਚਾੜਿ੍ਹਆ ਗਿਆ | ਇਸ ਮੌਕੇ ਪ੍ਰਧਾਨ ਓ. ਪੀ. ਚੋਪੜਾ ਦੇ ਨਾਲ ਭੋਲਾ ਰਾਮ (ਜਨਰਲ ਸਕੱਤਰ), ਜਰਨੈਲ ਸਿੰਘ (ਪ੍ਰੌਪਾਗੇਂਡਾ ਸਕੱਤਰ), ਚਮਨ ਲਾਲ ਸੌਂਧੀ (ਕੈਸ਼ੀਅਰ), ਮੁਲਕ ਚੰਦ (ਸੀਨੀਅਰ ਮੈਂਬਰ), ਐਡਵੋਕੇਟ ਮਲੂਕ ਸਿੰਘ (ਸੀਨੀਅਰ ਮੈਂਬਰ), ਵਿਨੋਦ ਦੇਹਲ, ਸੁਖਵਿੰਦਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ | ਕੈਂਪ ਦੌਰਾਨ ਰਾਮ ਅਵਤਾਰ ਬੱਸੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦੇ ਹੋਏ ਖੁਦ ਵੀ ਖ਼ੂਨਦਾਨ ਕੀਤਾ | ਕੈਂਪ 'ਚ ਤਕਰੀਬਨ 40 ਵਿਅਕਤੀਆਂ ਦੁਆਰਾ ਖ਼ੂਨਦਾਨ ਕੀਤਾ | ਗੁਰਦੁਆਰਾ ਸਾਹਿਬ ਦੀ ਸੰਗਤਾਂ ਨੇ ਅਤੇ ਪ੍ਰਬੰਧਕਾਂ ਨੇ ਦਾਨੀ ਸੱਜਣਾਂ, ਸੇਵਾਦਾਰਾਂ ਤੇ ਮੈਡੀਕਲ ਟੀਮ ਨੂੰ ਬਣਦਾ ਮਾਣ ਸਨਮਾਨ ਚਿੰਨ੍ਹ ਵੀ ਦੇ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਗੁਰੂ ਰਵਿਦਾਸ ਗੁਰਦੁਆਰਾ ਇਸਤਰੀ ਸਤਿਸੰਗ ਕੀਰਤਨੀ ਜੱਥੇ ਦੀਆਂ ਬੀਬੀਆਂ ਵਲੋਂ ਵੀ ਆਪਣੀ ਸੇਵਾ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਤੋਂ 12 ਹਜ਼ਾਰ ਬੋਰੀਆਂ ਡੀ. ਏ. ਪੀ. ਖਾਦ ਦੀਆਂ ਬਿਨਾਂ ਟੈਗਿੰਗ ਤੋਂ ਕਿਸਾਨਾਂ ਲਈ ਰਵਾਨਾ <br/> ਅਗਲੀ ਖ਼ਬਰ ਸ. ਸ. ਸ. ਸਕੂਲ ਮਨੌਲੀ ਵਿਖੇ ਪਿ੍ੰ. ਨਵਕਿਰਨ ਕੌਰ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ <br/>
Ad Position 24