08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਟੈਗੋਰ ਥੀਏਟਰ 'ਚ 'ਕੈਨ ਆਈ ਸੇ ਸਮਥਿੰਗ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ <br/>

Ad Position 21
No active advertisement
ਟੈਗੋਰ ਥੀਏਟਰ 'ਚ ਨਾਟਕ ' ਕੈਨ ਆਈ ਸੇ ਸਮਥਿੰਗ' ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ | ਤਸਵੀਰ : ਕਮਲਜੀਤ ਸਿੰਘ <br/> 24-11-2025
ਚੰਡੀਗੜ੍ਹ 23 ਨਵੰਬਰ (ਅਜਾਇਬ ਸਿੰਘ ਔਜਲਾ)- ਟੈਗੋਰ ਥੀਏਟਰ ਵਿਚ ਥੀਏਟਰ ਫ਼ੋਰ ਥੀਏਟਰ ਅਤੇ ਭਾਰਤ ਸਰਕਾਰ ਦੇ ਸੰਸਕਿ੍ਤੀ ਮੰਤਰਾਲੇ, ਹਰਿਆਣਾ ਕਲਾ ਪਰਿਸ਼ਦ ਦੇ ਸਹਿਯੋਗ ਨਾਲ 20ਵਾਂ ਵਿੰਟਰ ਨੈਸ਼ਨਲ ਥੀਏਟਰ ਫ਼ੈਸਟੀਵਲ 2025 ਕਰਵਾਇਆ ਜਾ ਰਿਹਾ ਹੈ | ਉਤਸਵ ਦੇ ਤੀਸਰੇ ਦਿਨ ਅੱਜ 'ਕੈਨ ਆਈ ਸੇ ਸਮਥਿੰਗ' ਨਾਮਕ ਨਾਟਕ ਦਾ ਮੰਚਨ ਹੋਇਆ, ਜਿਸਨੂੰ ਨਿਊ ਉਤਥਾਨ ਥੀਏਟਰ ਗਰੁੱਪ ਨੇ ਪੇਸ਼ ਕੀਤਾ | ਇਹ ਨਾਟਕ ਅਖ਼ਤਰ ਅਲੀ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਨੌਜਵਾਨ ਡਾਇਰੈਕਟਰ ਵਿਕਾਸ ਸ਼ਰਮਾ ਨੇ ਕੀਤਾ | ਦੋ ਪਾਤਰੀਆਂ ਦਾ ਇਹ ਨਾਟਕ 'ਕੈਨ ਆਈ ਸੇ ਸਮਥਿੰਗ?' ਰੰਗਮੰਚ ਕਲਾਕਾਰ ਪਵਨ ਅਤੇ ਕਿਸ਼ੋਰ ਦੀ ਗੱਲਬਾਤ ਨਾਲ ਸ਼ੁਰੂ ਹੁੰਦਾ ਹੈ | ਰੰਗਗੁਰੂ ਪਵਨ ਯੂਨਾਨ ਦੇ ਮਹਾਨ ਦਰਸ਼ਨਿਕ 'ਸੁਕਰਾਤ ਅਤੇ ਪਲੇਟੋ' ਉੱਤੇ ਨਾਟਕ ਲਿਖ ਰਹੇ ਹਨ, ਜਿਸ ਬਾਰੇ ਸੁਣਨ ਲਈ ਕਿਸ਼ੋਰ ਜਿਗਿਆਸਾ ਦਿਖਾਉਂਦਾ ਹੈ | ਪਵਨ ਸੁਕਰਾਤ ਦੇ ਜੀਵਨ ਨੂੰ ਵਰਤਮਾਨ ਕਾਲ ਨਾਲ ਜੋੜਦਿਆਂ ਵੱਖ-ਵੱਖ ਦਿ੍ਸ਼ਿਆਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ | ਗਰੀਕ ਯੁੱਗ ਅਤੇ ਆਧੁਨਿਕ ਸਮੇਂ ਨੂੰ ਸਾਂਝਾ ਕਰਦਿਆਂ ਪਵਨ, ਸੁਕਰਾਤ ਦੇ ਰੂਪ ਵਿਚ, ਸਮਾਜ ਦੇ ਕਈ ਚਿਹਰਿਆਂ ਤੋਂ ਪਰਦਾ ਹਟਾਉਣ ਦਾ ਕੰਮ ਕਰਦਾ ਹੈ | ਇਸ ਤਰ੍ਹਾਂ ਸੁਕਰਾਤ ਦੀ ਵਿਲੱਖਣ ਕਹਾਣੀ ਦਾ ਵਰਣਨ ਕਰਦਾ ਨਾਟਕ 'ਕੈਨ ਆਈ ਸੇ ਸਮਥਿੰਗ' ਸਮਾਜ ਦੇ ਕਈ ਅਨਸੁਲਝੇ ਪਹਿਰੂਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ | ਇਸ ਨਾਟਕ 'ਚ ਸਾਗਰ ਸ਼ਰਮਾ, ਰਾਜਵੀ ਕੁਮਾਰ, ਪਾਰਥ ਸ਼ਰਮਾ, ਗੌਰਵ ਦੀਪਕ ਜਾਂਗੜਾ ਨੇ ਆਪਣੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਜਦ ਕਿ ਨਿਰਦੇਸ਼ਨ ਵਿਕਾਸ ਸ਼ਰਮਾ ਵਲੋਂ ਵੀ ਬਾਖ਼ੂਬੀ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਥਾ ਤੇ ਕੀਰਤਨ ਦਰਬਾਰ ਭੁੱਲਰ ਤੇ ਸਾਹਨੀ ਨੇ ਵੀ ਭਰੀ ਹਾਜ਼ਰੀ ਅਗਲੀ ਖ਼ਬਰ ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ ਵਿਖੇ ਮੈਡੀਕਲ ਚੈੱਕਅਪ ਅਤੇ ਜਾਗਰੂਕਤਾ ਕੈਂਪ ਲਗਾਇਆ <br/>
Ad Position 24