ਚੰਡੀਗੜ੍ਹ, 5 ਦਸੰਬਰ (ਅ.ਬ.)-ਇਸੁਜ਼ੂ ਮੋਟਰਜ਼ ਇੰਡੀਆ ਆਪਣੇ ਇਸੁਜ਼ੂ ਡੀ-ਮੈਕਸ ਪਿੱਕਅਪ ਤੇ ਐਸ. ਯੂ. ਵੀ. ਵਾਹਨਾਂ ਲਈ 8 ਤੋਂ 13 ਦਸੰਬਰ 2025 ਤੱਕ ਦੇਸ਼ ਭਰ ਵਿਚ 'ਇਸੁਜ਼ੂ ਆਈ-ਕੇਅਰ ਵਿੰਟਰ ਕੈਂਪ' ਆਯੋਜਿਤ ਕਰ ਰਹੀ ਹੈ | ਸਰਵਿਸ ਕੈਂਪ ਦਾ ਮਕਸਦ ਗਾਹਕਾਂ ਨੂੰ ਆਕਰਸ਼ਕ ਲਾਭਾਂ ਦੇ ਨਾਲ ਪ੍ਰੀਵੈਂਟਿਵ ਮੈਨਟੇਨੈਂਸ ਚੈੱਕਅਪ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਰਦੀ ਦੇ ਮੌਸਮ ਵਿਚ ਸੁਰੱਖਿਅਤ ਤੇ ਮੁਸ਼ਕਲ-ਰਹਿਤ ਡਰਾਈਵਿੰਗ ਯਕੀਨੀ ਬਣਾਈ ਜਾ ਸਕੇ | 'ਇਸੁਜ਼ੂ ਕੇਅਰ' ਦੀ ਇਸ ਪਹਿਲ ਦੇ ਤਹਿਤ ਸਾਰੇ ਅਧਿਕਿ੍ਤ ਇਸੁਜ਼ੂ ਡੀਲਰ ਸਰਵਿਸ ਸੈਂਟਰਾਂ 'ਤੇ ਵਾਹਨ ਲਿਆ ਕੇ ਆਉਣ ਵਾਲੇ ਗਾਹਕਾਂ ਨੂੰ ੂੰ 37-ਪੁਆਇੰਟ ਦਾ ਮੁਫ਼ਤ ਵਿਸਤਿ੍ਤ ਚੈੱਕਅਪ, ਸ਼ਰਤਾਂ ਦੇ ਨਾਲ ਲੇਬਰ 'ਤੇ 10 ਫੀਸਦੀ, ਪਾਰਟਸ ਤੇ ਲਿਊਬਜ਼-ਫਲੂਇਡਜ਼ 'ਤੇ 5 ਫੀਸਦੀ, ਰਿਟੇਲ ਆਰ. ਐਸ. ਏ. 'ਤੇ 20 ਫੀਸਦੀ, ਪ੍ਰੋਕੇਅਰ 'ਤੇ 5 ਫੀਸਦੀ ਤੇ ਐਕਸਟੈਂਡਡ ਵਾਰੰਟੀ 'ਤੇ 10 ਫੀਸਦੀ ਦੀ ਛੋਟ ਮਿਲੇਗੀ |