ਕੈਬ ਚਾਲਕ ਦਾ ਕਤਲ ਕਰ ਕੇ ਗੱਡੀ ਖੋਹਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ
2023 ’ ਚ ਮੁਹਾਲੀ ’ ਚ ਵੀ ਕਤਲ ਤੇ ਟੈਕਸੀ ਖੋਹਣ ਦਾ ਮਾਮਲਾ ਇਸ ਮਾਮਲੇ ਸੰਬੰਧੀ ਪੈ੍ੱਸ ਕਾਨਫ਼ਰੰਸ ਦੌਰਾਨ ਡੀ. ਐੱਸ.
2023 ’ ਚ ਮੁਹਾਲੀ ’ ਚ ਵੀ ਕਤਲ ਤੇ ਟੈਕਸੀ ਖੋਹਣ ਦਾ ਮਾਮਲਾ ਇਸ ਮਾਮਲੇ ਸੰਬੰਧੀ ਪੈ੍ੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਧੀਰਜ ਕੁਮਾਰ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਜਿਸ ਸਮੇਂ ਦੋਨੋਂ ਮੁਲਜ਼ਮ ਟੈਕਸੀ ਲੈ ਕੇ ਫ਼ਰਾਰ ਹੋਣ ਦੀ ਫ਼ਿਰਾਕ ਵਿਚ ਸਨ, ਉਸ ਸਮੇਂ ਪੈਟਰੋਲਿੰਗ ਪਾਰਟੀ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਪੁਲਿਸ ਨੂੰ ਦੇਖ ਕੇ ਦੋਨੇਂ ਮੁਲਜ਼ਮ ਟੈਕਸੀ ਗੱਡੀ ਨੂੰ ਮੌਕੇ ਪਰ ਹੀ ਛੱਡ ਕੇ ਫ਼ਰਾਰ ਹੋ ਗਏ। ਮੁਲਜ਼ਮ ਪੰਜਾਬਦੀਪ ਸਿੰਘ ਪਹਿਲਾਂ ਵੀ ਕਤਲ ਅਤੇ ਟੈਕਸੀ ਖੋਹਣ ਦੇ ਮਾਮਲੇ ’ਚ ਗ੍ਰਿਫ਼ਤਾਰ ਹੋ ਚੁੱਕਾ ਹੈ। ਉਸ ਵਿਰੁੱਧ ਥਾਣਾ ਮਟੌਰ, ਮੁਹਾਲੀ ਵਿਖੇ 10 ਮਈ 2023 ਨੂੰ ਧਾਰਾ 302 ਅਤੇ 346 ਆਈ.ਪੀ.ਸੀ. ਤਹਿਤ ਐੱਫ.ਆਈ.ਆਰ. ਦਰਜ ਹੋਈ ਸੀ। ਇਸ ਮਾਮਲੇ ’ਚ ਪੰਜਾਬਦੀਪ ਸਿੰਘ ਅਤੇ ਫ਼ਤਿਹ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ’ਤੇ ਟੈਕਸੀ ਖੋਹਣ ਤੇ ਲਾਸ਼ ਨੂੰ ਸੀਵਰੇਜ ’ਚ ਸੁੱਟਣ ਦਾ ਦੋਸ਼ ਹੈ। ਟੈਕਸੀ ਖੋਹਣ ਉਪਰੰਤ ਮੁਲਜ਼ਮਾਂ ਨੇ 20 ਹਜ਼ਾਰ ਰੁਪਏ ਦੇ ਬਦਲੇ ਗੱਡੀ ਨੂੰ ਵੇਚ ਦਿੱਤਾ ਸੀ। ਪੁਲਿਸ ਰਿਕਾਰਡ ਮੁਤਾਬਿਕ ਪੰਜਾਬਦੀਪ ਸਿੰਘ ਦੀ ਉਮਰ 25 ਸਾਲ ਹੈ, ਜਦਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਦੂਜੇ ਮੁਲਜ਼ਮ ਹਰਪ੍ਰੀਤ ਸਿੰਘ ਦੀ ਉਮਰ 21 ਸਾਲ ਦੱਸੀ ਗਈ ਹੈ। ਹਰਪ੍ਰੀਤ ਸਿੰਘ ਦੀ ਕੋਈ ਪਿਛਲੀ ਅਪਰਾਧਿਕ ਸ਼ਮੂਲੀਅਤ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਲਈ ਦੋਨਾਂ ਮੁਲਜ਼ਮਾਂ ਦਾ ਮੰਗਲਵਾਰ ਨੂੰ ਪੁਲਿਸ ਰਿਮਾਂਡ ਲਿਆ ਜਾਵੇਗਾ।