26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 21 ਪਿੰਡਾਂ 'ਚ ਬਲਾਕ ਸੰਮਤੀ ਚੋਣ ਲਈ ਕੀਤਾ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 07-12-2025
ਲਾਲੜੂ, 6 ਦਸੰਬਰ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਡੇਰਾਬੱਸੀ ਹਲਕੇ ਦੇ 21 ਪਿੰਡਾਂ 'ਚ ਬਲਾਕ ਸੰਮਤੀ ਚੋਣਾਂ ਦੇ ਉਮਦੀਵਾਰਾਂ ਲਈ ਪ੍ਰਚਾਰ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਕਰੀਬ ਚਾਰ ਸਾਲਾਂ ਦੌਰਾਨ ਪੰਜਾਬ ਦੇ ਪੱਛੜੇ ਖੇਤਰਾਂ 'ਚ ਵਿਕਾਸ ਨੂੰ ਪਹਿਲ ਮਿਲੀ ਹੈ | ਉਹ 'ਆਪ' ਵਲੋਂ ਬਲਾਕ ਸੰਮਤੀ ਚੋਣਾਂ ਲਈ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਨਰਿੰਦਰਪਾਲ ਰਾਣਾ, ਧਰਮਵੀਰ ਸਿੰਘ ਧਰਮਾ, ਹਰਵਿੰਦਰ ਸਿੰਘ ਭੂਰਾ, ਨਵਨੀਤ ਸਿੰਘ, ਸੁਨੀਲ ਕੁਮਾਰ ਤੇ ਬਲਬੀਰ ਸਿੰਘ ਦੇ ਹੱਕ 'ਚ ਪਿੰਡ ਸਾਰੰਗਪੁਰ, ਖੇਲਣ, ਮਾਲਣ, ਰਜਾਪੁਰ, ਜੋਧਪੁਰ, ਹੰਡੇਸਰਾ, ਅੰਟਾਲਾ, ਨਗਲਾ, ਤਸਿੰਬਲੀ, ਹਮਾਂਯੂਪੁਰ, ਜੌਲਾ ਖੁਰਦ, ਜੌਲਾ ਕਲਾਂ, ਕਸੌਲੀ, ਬਸੌਲੀ, ਬੜਾਣਾ, ਬਰਟਾਨਾ, ਸੀਂਹਪੁਰ, ਰਾਣੀਮਾਜਰਾ, ਅੰਬਛਪਾ, ਜੰਡਲੀ ਤੇ ਜਿਊਲੀ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ | ਵਿਧਾਇਕ ਰੰਧਾਵਾ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪਿੰਡਾਂ ਤੇ ਸ਼ਹਿਰਾਂ 'ਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕੀਤਾ ਹੈ ਅਤੇ ਨਵੀਆਂ ਸੜਕਾਂ, ਗਲੀਆਂ-ਨਾਲੀਆਂ ਦੀ ਤਾਮੀਰ, ਇੰਟਰਲਾਕ ਟਾਇਲਾਂ, ਸਫ਼ਾਈ ਪ੍ਰਬੰਧ, ਖੇਡ ਮੈਦਾਨ, ਜਿੰਮ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਬਣਾਉਣਾ ਵਿਦਿਆਰਥੀ-ਜਨਤਾ ਲਈ ਮਹੱਤਵਪੂਰਨ ਕਦਮ ਹੈ | ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਸਰਕਾਰ ਵੱਡੇ ਪੱਧਰ 'ਤੇ ਮੁਹਿੰਮ ਚਲਾ ਰਹੀ ਹੈ ਅਤੇ ਇਸ 'ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਇਸੇ ਦੌਰਾਨ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਦੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ | ਇਸੇ ਦੌਰਾਨ ਪਿੰਡ ਵਾਸੀਆਂ ਵਲੋਂ ਵੀ 'ਆਪ' ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪਿੰਡਾਂ ਦੇ ਪੰਚ-ਸਰਪੰਚ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਅਗਲੀ ਖ਼ਬਰ 15ਵੇਂ ਰਾਸ਼ਟਰੀ ਸ਼ਿਲਪ ਮੇਲੇ 'ਚ ਇਕ ਆਮ ਪਿੰਡ ਦਾ ਦਿ੍ਸ਼ ਸ਼ਹਿਰ ਦੇ ਲੋਕਾਂ ਲਈ ਬਣਿਆ ਵਧੇਰੇ ਖਿੱਚ ਦਾ ਕੇਂਦਰ <br/>
Ad Position 24