19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੈਕਟਰ 17 ਦੀ ਮਾਰਕੀਟ 'ਚ ਸਿਹਤਮੰਦ ਖ਼ੁਰਾਕ ਲਈ ਮੋਮਬੱਤੀ ਮਾਰਚ ਅੱਜ

Ad Position 21
No active advertisement
ਅਜੀਤ ਡੈਸਕ 19-12-2025
ਚੰਡੀਗੜ੍ਹ, 18 ਦਸੰਬਰ (ਅਜੀਤ ਬਿਊਰੋ)-ਪਬਲਿਕ ਅਗੇਂਸਟ ਐਡਲਟਰੇਸ਼ਨ ਵੈੱਲਫੇਅਰ ਐਸੋਸੀਏਸ਼ਨ (ਪਾਵਾ) ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ 'ਸਿਹਤਮੰਦ ਖੁਰਾਕ ਲਈ ਮੋਮਬੱਤੀ ਮਾਰਚ' 19 ਦਸੰਬਰ ਨੂੰ ਸ਼ਾਮ 5:30 ਵਜੇ ਸੈਕਟਰ-17 ਦੀ ਮੇਨ ਮਾਰਕੀਟ ਚੰਡੀਗੜ੍ਹ ਵਿਚ ਕੱਢਿਆ ਜਾਵੇਗਾ | ਇਸ ਮਾਰਚ ਦਾ ਮੁੱਖ ਉਦੇਸ਼ ਆਮ ਲੋਕਾਂ ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੁਰਾਕ ਵਿਚ ਵਧ ਰਹੀ ਮਿਲਾਵਟ, ਰਸਾਇਣਿਕ ਪ੍ਰਦੂਸ਼ਣ ਅਤੇ ਜੰਕ ਤੇ ਅਲਟਰਾ-ਪ੍ਰੋਸੈਸਡ ਖਾਣੇ ਦੀ ਅਤਿਅਧਿਕ ਖਪਤ ਨਾਲ ਪੈਦਾ ਹੋ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾ. ਸੁਰਿੰਦਰ ਕੌਰ ਡਿਪਟੀ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਸ਼ਿਰਕਤ ਕਰਨਗੇ | ਮਾਰਚ ਦੌਰਾਨ ਰਿਟਾਇਰਡ ਅਤੇ ਸੇਵਾ ਨਿਭਾ ਰਹੇ ਆਈ. ਏ. ਐਸ., ਪੀ. ਸੀ. ਐਸ., ਆਈ. ਆਰ. ਐਸ. ਅਧਿਕਾਰੀ, ਕਾਨੂੰਨੀ ਮਾਹਿਰ, ਡਾਕਟਰ, ਸਿਹਤ ਵਿਸ਼ੇਸ਼ਗਿਆਨ, ਪਾਵਾ ਦੇ ਸੀਨੀਅਰ ਅਧਿਕਾਰੀ, ਸਰਕਾਰੀ ਨੁਮਾਇੰਦੇ, ਆਮ ਨਾਗਰਿਕ ਅਤੇ ਸਕੂਲੀ ਬੱਚੇ ਵੀ ਵੱਡੀ ਗਿਣਤੀ 'ਚ ਹਿੱਸਾ ਲੈਣਗੇ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਧਾਨ ਸਭਾ ਸਰਦ ਰੁੱਤ ਸੈਸ਼ਨ 'ਚ ਸ਼ੋਕ ਪ੍ਰਸਤਾਵ ਪੜ੍ਹੇ <br/> ਅਗਲੀ ਖ਼ਬਰ ਡੇਰਾਬੱਸੀ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਇਤਿਹਾਸਕ ਜਿੱਤ 'ਮਹਿਲਾ ਸ਼ਕਤੀ' ਨੂੰ ਸਮਰਪਿਤ-ਵਿਧਾਇਕ ਰੰਧਾਵਾ <br/>
Ad Position 24