15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸਮੁੱਚੇ ਵੋਟਰਾਂ ਦਾ ਰਵਿੰਦਰ ਖੇੜਾ ਨੇ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 20-12-2025
ਮੁੱਲਾਂਪੁਰ ਗਰੀਬਦਾਸ, 19 ਦਸੰਬਰ (ਦਿਲਬਰ ਸਿੰਘ ਖੈਰਪੁਰ)-ਵਿਧਾਨ ਸਭਾ ਹਲਕਾ ਖਰੜ ਵਿਚ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ 'ਤੇ ਆਉਣ ਸਦਕਾ ਅਕਾਲੀ ਵਰਕਰਾਂ ਤੇ ਆਗੂਆਂ ਦੇ ਹੌਸਲੇ ਬੁਲੰਦ ਹੋਏ ਹਨ | ਬਲਾਕ ਖਰੜ ਵਿਚ ਜਿਥੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਰਾਬਰ ਟੱਕਰ ਦਿੱਤੀ ਉਥੇ ਹੀ ਬਲਾਕ ਮਾਜਰੀ 'ਚ 15 ਸੀਟਾਂ 'ਚੋਂ 9 ਸੀਟਾਂ ਅਕਾਲੀ ਦਲ ਦੇ ਝੋਲੀ ਪਈਆਂ ਹਨ | ਤਿਊੜ ਜ਼ੋਨ ਤੋਂ ਆਜ਼ਾਦ ਜੇਤੂ ਉਮੀਦਵਾਰ ਨੇ ਵੀ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ | ਇਸੇ ਦੌਰਾਨ ਅਕਾਲੀ ਉਮੀਦਵਾਰਾਂ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਹਲਕਾ ਖਰੜ ਤੋਂ ਸੀਨੀਅਰ ਆਗੂ ਤੇ ਯੂਥ ਵਿੰਗ ਦੇ ਸੂਬਾਈ ਸਕੱਤਰ ਰਵਿੰਦਰ ਸਿੰਘ ਖੇੜਾ ਨੇ ਹਲਕੇ ਭਰ ਦੇ ਪਿੰਡਾਂ 'ਚੋਂ ਵੋਟਰਾਂ ਵਲੋਂ ਸੰਮਤੀ ਚੋਣਾਂ ਵਿਚ ਮਿਲੇ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ | ਖੇੜਾ ਨੇ ਕਿਹਾ ਕਿ ਹੁਣ ਵਿਰੋਧੀਆਂ ਨੂੰ ਪਤਾ ਲੱਗਾ ਕਿ ਲੋਕਾਂ ਦਾ ਇਕੱਠ ਤੇ ਵੋਟਾਂ ਦਾ ਇਕੱਠ ਕੁਝ ਵੀ ਬਦਲ ਸਕਦਾ ਹੈ ਅਤੇ ਹੁਣ ਇਕ ਵਾਰ ਫਿਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਵਿਚ ਸਰਕਾਰ ਬਣਾਉਣ ਲਈ ਲੋਕ ਲਹਿਰ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਖੇੜਾ ਪਰਿਵਾਰ ਹਲਕੇ ਦੀ ਸੇਵਾ ਵਿਚ ਪਹਿਲਾਂ ਦੀ ਤਰ੍ਹਾਂ ਹਾਜ਼ਰ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਧੁੰਦ ਦੇ ਚਲਦਿਆਂ ਸਟਰੀਟ ਲਾਈਟਾਂ ਜਗਾਉਣ ਦੀ ਮੰਗ ਅਗਲੀ ਖ਼ਬਰ 'ਨੈਸ਼ਨਲ ਹੇਰਾਲਡ' ਆਜ਼ਾਦੀ ਸੰਗਰਾਮ ਦਾ ਪ੍ਰਤੀਕ ਹੈ, ਇਸ ਦੀ ਆਵਾਜ਼ ਨੂੰ ਨਾ ਤਾਂ ਦਬਾਇਆ ਜਾ ਸਕਦਾ, ਨਾ ਝੁਕਾਇਆ ਜਾ ਸਕਦਾ...
Ad Position 24