ਖਰੜ, 19 ਦਸੰਬਰ (ਗੁਰਮੁੱਖ ਸਿੰਘ ਮਾਨ)-ਚੜ੍ਹਦੀ ਕਲਾ ਸੁਸਾਇਟੀ ਕੁਰਾਲੀ ਰੋਡ ਖਰੜ ਦੇ ਵਸਨੀਕਾਂ ਵਲੋਂ ਨਗਰ ਕੌਂਸਲ ਖਰੜ ਤੋਂ ਮੰਗ ਕੀਤੀ ਗਈ ਕਿ ਖਰੜ-ਕੁਰਾਲੀ ਰੋਡ 'ਤੇ ਪਿ੍ੰਸ ਮਾਰਕੀਟ ਦੇ ਪਿਛਲੇ ਪਾਸੇ ਜੋ ਰਿਹਾਇਸ਼ੀ ਕਾਲੋਨੀ ਸਥਿਤ ਹੈ, ਉਸ ਦੀਆਂ ਸਟਰੀਟ ਲਾਈਟਾਂ ਜਗਾਈਆਂ ਜਾਣ | ਸੁਸਾਇਟੀ ਦੇ ਆਗੂ ਗੁਰਨਾਮ ਸਿੰਘ ਸੋਹਲ ਨੇ ਦੱਸਿਆ ਕਿ ਕਾਲੋਨੀ 'ਚ ਇਕ ਮੰਦਰ ਹੈ, ਜਿਥੇ ਰੋਜ਼ਾਨਾ ਸਵੇਰੇ ਤੇ ਸ਼ਾਮ ਸਮੇਂ ਸ਼ਰਧਾਲੂ ਮੱਥਾ ਟੇਕਣ ਲਈ ਜਾਂਦੇ ਹਨ, ਪਰ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਹਰ ਸਮੇਂ ਹਾਦਸੇ ਦਾ ਡਰ ਵੀ ਬਣਿਆ ਰਹਿੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਰਾਤ ਸਮੇਂ ਸਟਰੀਟ ਲਾਈਟਾਂ ਜਗਾਈਆਂ ਜਾਣ, ਜੋ ਕਿ ਇਸ ਸਮੇਂ ਬੰਦ ਪਈਆਂ ਹਨ |