ਡੇਰਾਬੱਸੀ, 19 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨਾਮੀਂ ਪੰਜਾਬ ਕੈਮੀਕਲਸ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਸਨਅਤ ਪੀ. ਸੀ. ਸੀ. ਪੀ. ਐਲ. ਵਲੋਂ ਮਰਹੂਮ ਮੈਨੇਜਿੰਗ ਡਾਇਰੈਕਟਰ ਐਸ. ਡੀ. ਸਰਾਫ਼ (ਸਸੂ ਬਾਈ) ਦੀ ਯਾਦ 'ਚ 28ਵਾਂ ਖ਼ੂਨਦਾਨ ਕੈਂਪ ਲਗਾਇਆ, ਜਿਸ 'ਚ ਕੰਪਨੀ ਦੇ 140 ਕਰਮਚਾਰੀਆਂ ਨੇ ਰਿਕਾਰਡ ਖ਼ੂਨਦਾਨ ਕਰਕੇ ਆਪਣੇ ਮਰਹੂਮ ਐਮ. ਡੀ. ਨੂੰ ਸ਼ਰਧਾਂਜਲੀ ਦਿੱਤੀ | ਕੈਂਪ ਦਾ ਉਦਘਾਟਨ ਕੰਪਨੀ ਹੈੱਡ ਪਰਮਜੀਤ ਸਿੰਘ ਤੇ ਐਚ. ਆਰ. ਹੈੱਡ ਯਸ਼ ਵਰਧਨ ਤਿ੍ਪਾਠੀ ਨੇ ਸਾਂਝੇ ਤੌਰ 'ਤੇ ਕੀਤਾ | ਇਸ ਸੰਬੰਧੀ ਪਰਮਜੀਤ ਸਿੰਘ ਤੇ ਯਸ਼ ਵਰਧਨ ਤਿ੍ਪਾਠੀ ਨੇ ਦੱਸਿਆ ਕਿ ਕੰਪਨੀ ਦੇ ਸੀ. ਈ. ਓ. ਵਿਨੋਦ ਗੁਪਤਾ ਦੇ ਨਿਰਦੇਸ਼ਾਂ ਤਹਿਤ ਇਹ ਖ਼ੂਨਦਾਨ ਕੈਂਪ ਲਗਾਇਆ, ਜਿਸ 'ਚ ਕੰਪਨੀ ਦੇ ਕਰਮਚਾਰੀਆਂ ਨੇ ਰਿਕਾਰਡ ਖ਼ੂਨਦਾਨ ਕਰਕੇ ਮਿਸ਼ਾਲ ਕਾਇਮ ਕੀਤੀ | ਕੰਪਨੀ ਦੇ ਸੀ. ਈ. ਓ. ਮੁਤਾਬਕ ਸਵ. ਮੈਨਜਿੰਗ ਡਾਇਰੈਕਟਰ ਸਸ਼ੂ ਬਾਈ ਦੀ ਯਾਦ 'ਚ 28 ਸਾਲਾਂ ਤੋਂ ਖ਼ੂਨਦਾਨ ਕੈਂਪ, ਬਜ਼ੁਰਗਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸਮੇਤ ਸਕੂਲਾਂ ਵਿਚ ਪਖ਼ਾਨੇ, ਬਾਥਰੂਮ ਤੇ ਵਾਤਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟਿਆਂ ਸਮੇਤ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਇਲਾਜ਼ ਲਈ ਵਰਤੇ ਜਾਣ ਵਾਲੇ ਯੰਤਰ ਸਮੇਤ ਮਰੀਜ਼ਾਂ ਲਈ ਸਾਮਾਨ ਦਿੱਤਾ ਜਾਂਦਾ ਆ ਰਿਹਾ ਹੈ | ਇਸ ਮੌਕੇ ਕੰਪਨੀ ਦੇ ਵਾਇਸ ਪ੍ਰੈਜ਼ੀਡੈਂਟ ਬਿਸ਼ਨ ਸਿੰਘ ਤੇ ਡਾ. ਵਿਜੈ ਕੌਸ਼ਿਕ ਨੇ ਦੱਸਿਆ ਕਿ ਖ਼ੂਨਦਾਨ ਦਾਨੀਆਂ ਨੂੰ ਕੰਪਨੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪੰਚਕੂਲਾ ਵੈਲਫੇਅਰ ਟਰੱਸਟ (ਰਜਿ.) ਸੈਕਟਰ 4 ਐਮ. ਡੀ. ਸੀ. ਦੀ ਟੀਮ ਨੇ ਬਲੱਡ ਇਕੱਤਰ ਕੀਤਾ | ਇਸ ਮੌਕੇ ਕੰਪਨੀ ਦੇ ਫਾਰਮਾਸਿਸਟ ਜਰਨੈਲ ਸਿੰਘ, ਸੰਜੀਵ ਮਹਿਤਾ, ਵਿਨੀਤ ਰੈਣਾ, ਅਜੈ ਧਵਨ, ਕਾਂਤੀ ਸ਼ਰਮਾ, ਸੁਸ਼ੀਲ ਚੰਦੇਲ, ਯੂਨੀਅਨ ਪ੍ਰਧਾਨ ਰੋਹਿਤ ਰਾਣਾ, ਕਾਂਤੀ ਸ਼ਰਮਾ ਤੇ ਰੋਹਿਤ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕੰਪਨੀ ਦੇ ਕਰਮਚਾਰੀ ਹਾਜ਼ਰ ਸਨ |