15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ, ਟ੍ਰੈਫ਼ਿਕ ਪੁਲਿਸ ਵਲੋਂ ਕਈ ਰੂਟ ਡਾਈਵਰਟ

Ad Position 21
No active advertisement
ਅਜੀਤ ਡੈਸਕ 20-12-2025
ਚੰਡੀਗੜ੍ਹ, 19 ਦਸੰਬਰ (ਸੰਦੀਪ ਕੁਮਾਰ ਮਾਹਨਾ)–ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਿਮਾਚਲ ਪ੍ਰਦੇਸ਼ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਟ੍ਰੈਫ਼ਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਵਲੋਂ ਸ਼ਹਿਰ ਦੇ ਕਈ ਰੂਟਾਂ ਨੂੰ ਡਾਈਵਰਟ ਕੀਤਾ ਗਿਆ ਹੈ | ਟ੍ਰੈਫ਼ਿਕ ਪੁਲਿਸ ਮੁਤਾਬਿਕ 20 ਦਸੰਬਰ ਨੂੰ ਸ਼ਹਿਰ ਦੇ ਕਈ ਪ੍ਰਮੁੱਖ ਮਾਰਗਾਂ 'ਤੇ ਆਵਾਜਾਈ ਅਸਥਾਈ ਤੌਰ 'ਤੇ ਪ੍ਰਭਾਵਿਤ ਰਹੇਗੀ | ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਟ੍ਰੈਫ਼ਿਕ ਐਡਵਾਈਜ਼ਰੀ ਦੀ ਪਾਲਣਾ ਕਰਨ ਤੇ ਵਿਕਲਪੀ ਰਸਤੇ ਵਰਤਣ | ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਦੀ ਰਾਤ 'ਲੋਕ ਭਵਨ ਪੰਜਾਬ' ਵਿਖੇ ਠਹਿਰਨਗੇ | ਇਸ ਤੋਂ ਬਾਅਦ ਸਨਿਚਰਵਾਰ ਸਵੇਰੇ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਲਈ ਰਵਾਨਾ ਹੋਣਗੇ, ਜਿਥੇ ਉਹ ਸੀਮਾ ਹਥਿਆਰਬੰਦ ਬਲ (ਐਸ. ਐਸ. ਬੀ.) ਦੇ ਸਿਖਲਾਈ ਕੇਂਦਰ ਦੀ ਸਥਾਪਨਾ ਦਿਹਾੜੇ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ਸ਼ਿਰਕਤ ਕਰਨਗੇ | ਜਿਸ ਦੇ ਚੱਲਦਿਆਂ ਚੰਡੀਗੜ੍ਹ ਤੋਂ ਹਿਮਾਚਲ ਜਾਣ ਵਾਲੇ ਰੂਟਾਂ 'ਤੇ ਵੀ ਸੁਰੱਖਿਆ ਦੇ ਖ਼ਾਸ ਪ੍ਰਬੰਧ ਤੇ ਟ੍ਰੈਫ਼ਿਕ ਨਿਯੰਤਰਨ ਰਹੇਗਾ | ਟ੍ਰੈਫ਼ਿਕ ਪੁਲਿਸ ਨੇ ਆਮ ਨਾਗਰਿਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਹੈ | ਟ੍ਰੈਫ਼ਿਕ ਪੁਲਿਸ ਮੁਤਾਬਿਕ ਵੀ. ਵੀ. ਆਈ. ਪੀ. ਮੂਵਮੈਂਟ ਕਾਰਨ ਏਅਰਪੋਰਟ ਰੋਡ, ਮੱਧ ਮਾਰਗ ਤੇ ਵਿਧਾਨ ਸਭਾ ਵੱਲ ਜਾਣ ਵਾਲੇ ਰਸਤਿਆਂ, ਲੋਕ ਭਵਨ ਪੰਜਾਬ, ਸੈਕਟਰ 3–4 ਅਤੇ ਸੈਕਟਰ 17 ਦੇ ਆਸ-ਪਾਸ ਦੇ ਰੂਟ, ਚੰਡੀਗੜ੍ਹ ਤੋਂ ਹਿਮਾਚਲ ਜਾਣ ਵਾਲੇ ਮੁੱਖ ਰਸਤਿਆਂ 'ਤੇ ਸਵੇਰ ਸਮੇਂ ਇਨ੍ਹਾਂ ਰੂਟਾਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਨਿਵੇਸ਼ ਦੇ ਨਾਂਅ 'ਤੇ ਬੈਂਕ ਦੇ ਸੇਵਾਮੁਕਤ ਅਧਿਕਾਰੀ ਨਾਲ 1.30 ਕਰੋੜ ਦੀ ਠੱਗੀ ਅਗਲੀ ਖ਼ਬਰ 28ਵਾਂ ਖ਼ੂਨਦਾਨ ਕੈਂਪ ਲਗਾਇਆ
Ad Position 24