06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੰਜਾਬ ਰਾਜ ਯੂਨੀਵਰਸਿਟੀਆਂ ਦੇ ਮਾਹਿਰਾਂ ਦੇ ਪੈਨਲ ਵਲੋਂ ਪੰਜਾਬ ਯੂਨੀਵਰਸਿਟੀ ਦਾ ਦੌਰਾ

Ad Position 21
No active advertisement
ਪੰਜਾਬ ਰਾਜ ਯੂਨੀਵਰਸਿਟੀਆਂ ਦੇ ਮਾਹਿਰਾਂ ਦੇ ਦੌਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ. ਯੂ. ਦੀ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਨਾਲ ਡਾ. ਜਗਦੀਪ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 21-12-2025
ਚੰਡੀਗੜ੍ਹ, 20 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਇਕ ਅਕਾਦਮਿਕ ਸਮੀਖਿਆ ਤੇ ਗਿਆਨ-ਵੰਡ ਅਭਿਆਸ ਦੇ ਹਿੱਸੇ ਵਜੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਇਕ ਕਲੱਸਟਰ-ਅਧਾਰਤ ਮਾਹਿਰ ਪੈਨਲ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰੇ 'ਤੇ ਆਏ ਵਫ਼ਦ ਦੀ ਅਗਵਾਈ ਡਾ. ਜਗਦੀਪ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ | ਪੈਨਲ 'ਚ ਡਾ. ਹਿਮੇਂਦਰ ਭਾਰਤੀ ਡਾਇਰੈਕਟਰ ਈ. ਆਈ. ਸੀ. ਐਚ. ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਮਿੰਨੀ ਸਿੰਘ ਐਸੋਸੀਏਟ ਡੀਨ (ਖੋਜ), ਡਾ. ਰਾਜੀਵ ਗਰਗ ਡੀਨ ਅਕਾਦਮਿਕ ਮਾਮਲੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਤੇ ਡਾ. ਮਨਪ੍ਰੀਤ ਮਹਿਨਾਜ਼ ਮੁਖੀ ਪੰਜਾਬੀ ਵਿਭਾਗ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਸ਼ਾਮਿਲ ਸਨ | ਵਫ਼ਦ ਦਾ ਸਵਾਗਤ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨੇ ਕੀਤਾ | ਪੰਜਾਬ ਯੂਨੀਵਰਸਿਟੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚਕਾਰ ਬਣਾਏ ਗਏ ਦੋ ਅਜਿਹੇ ਕਲੱਸਟਰਾਂ ਦਾ ਹਿੱਸਾ ਹੈ, ਜੋ ਅੰਤਰ-ਯੂਨੀਵਰਸਿਟੀ ਸਹਿਯੋਗ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਅਕਾਦਮਿਕ ਬੈਂਚਮਾਰਕਿੰਗ ਦੀ ਸਹੂਲਤ ਦਿੰਦੇ ਹਨ | ਇਸ ਮੌਕੇ ਡੀਨ ਯੂਨੀਵਰਸਿਟੀ ਇੰਸਟੱ੍ਰਕਸ਼ਨ ਪ੍ਰੋ. ਯੋਜਨਾ ਰਾਵਤ, ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਡਾਇਰੈਕਟਰ ਪ੍ਰੋ. ਮੀਨਾਕਸ਼ੀ ਗੋਇਲ, ਕੰਟਰੋਲਰ ਆਫ ਐਗਜ਼ਾਮੀਨੇਸ਼ਨ ਪ੍ਰੋ. ਜਗਤ ਭੂਸ਼ਣ, ਪ੍ਰੋ. ਗੌਰਵ ਵਰਮਾ, ਪ੍ਰੋ. ਰਜਤ ਸੰਧੀਰ, ਪ੍ਰੋ. ਰੋਹਿਤ ਸ਼ਰਮਾ ਅਤੇ ਪ੍ਰੋ. ਸੌਵੇਰਾ ਗਿੱਲ ਸ਼ਾਮਿਲ ਸਨ | ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮੁੱਖ ਸੰਸਥਾਗਤ ਅਭਿਆਸਾਂ ਨੂੰ ਪੇਸ਼ ਕੀਤਾ, ਜਿਸ 'ਚ ਬਾਇਓਨੈਸਟ, ਡਿਜ਼ਾਈਨ ਇਨੋਵੇਸ਼ਨ ਸੈਂਟਰ ਤੇ ਸਟਾਰਟ-ਅੱਪ ਈਕੋਸਿਸਟਮ ਸ਼ਾਮਿਲ ਹਨ | ਪੈਨਲ ਨੂੰ ਦਾਖ਼ਲੇ, ਪ੍ਰੀਖਿਆਵਾਂ, ਫ਼ੀਸ ਭੁਗਤਾਨ ਤੇ ਡਿਗਰੀ ਤਸਦੀਕ ਲਈ ਏਕੀਕਿ੍ਤ ਡਿਜੀਟਲ ਪ੍ਰਣਾਲੀਆਂ ਦੇ ਨਾਲ-ਨਾਲ ਏ. ਸੀ. ਜੋਸ਼ੀ ਲਾਇਬ੍ਰੇਰੀ ਰਾਹੀਂ ਵਿਦਿਆਰਥੀ ਸਹਾਇਤਾ ਸੇਵਾਵਾਂ, ਸਾਈਬਰ ਤੰਦਰੁਸਤੀ ਪਹਿਲਕਦਮੀਆਂ, ਮਾਨਸਿਕ ਸਿਹਤ ਸਹਾਇਤਾ, ਯੋਗਾ ਤੇ ਖੇਡਾਂ ਬਾਰੇ ਜਾਣਕਾਰੀ ਦਿੱਤੀ ਗਈ | ਪੈਨਲ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਇਨਕਿਊਬੇਸ਼ਨ ਸੈਂਟਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚਾ ਵਲੋਂ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ 'ਤੇ ਵਿਸ਼ਾਲ ਇਕੱਠ ਕਰਨ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਹੈਬਤਪੁਰ ਤੋਂ ਲਾਪਤਾ 12 ਸਾਲਾ ਬੱਚਾ ਡੇਰਾਬੱਸੀ ਹਸਪਤਾਲ ਨੇੜਿਓਾ ਸੁਰੱਖਿਅਤ ਬਰਾਮਦ <br/>
Ad Position 24