06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੌਮੀ ਇਨਸਾਫ਼ ਮੋਰਚਾ ਵਲੋਂ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ 'ਤੇ ਵਿਸ਼ਾਲ ਇਕੱਠ ਕਰਨ ਦਾ ਕੀਤਾ ਐਲਾਨ <br/>

Ad Position 21
No active advertisement
ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਡਾ. ਦਰਸ਼ਨਪਾਲ ਪੱਤਰਕਾਰ ਸੰਮੇਲਨ ਦੌਰਾਨ | ਤਸਵੀਰ : ਕਮਲਜੀਤ ਸਿੰਘ <br/> 21-12-2025
ਚੰਡੀਗੜ੍ਹ, 20 ਦਸੰਬਰ (ਅਜਾਇਬ ਸਿੰਘ ਅÏਜਲਾ)-ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵਲੋਂ ਇਥੇ ਐਲਾਨ ਕੀਤਾ ਗਿਆ ਕਿ 7 ਜਨਵਰੀ, 2026 ਨੂੰ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ 'ਤੇ ਪ੍ਰਸਤਾਵਿਤ ਇਕੱਠਾਂ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਸਾਰੇ ਜ਼ਿਲੇ੍ਹ ਹੈੱਡ ਕੁਆਰਟਰਾਂ ਤੇ 2 ਜਨਵਰੀ ਨੂੰ ਮੀਟਿੰਗਾਂ ਕੀਤੀਆਂ ਜਾਣਗੀਆਂ | ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵਿਚ ਬਾਪੂ ਗੁਰਚਰਨ ਸਿੰਘ, ਡਾ. ਦਰਸ਼ਨ ਪਾਲ (ਸੂਬਾ ਪ੍ਰਧਾਨ ਕ੍ਰਾਂਤੀਕਾਰੀ ਬੀ. ਕੇ. ਯੂ.) ਗੁਰਦੀਪ ਸਿੰਘ ਬਠਿੰਡਾ (ਪ੍ਰਧਾਨ ਅਕਾਲੀ ਦਲ ਸ਼ੇਰੇ-ਏ) ਪੰਜਾਬ, ਜਸਟਿਸ ਸੇਵਾ ਮੁਕਤ ਰਣਜੀਤ ਸਿੰਘ (ਚੇਅਰਮੈਨ ਮਨੁੱਖੀ ਅਧਿਕਾਰ ਪੰਜਾਬ), ਗੁਰਿੰਦਰ ਸਿੰਘ ਭੰਗੂ (ਭਾਰਤੀ ਕਿਸਾਨ ਸ਼ੇਰੇ ਪੰਜਾਬ), ਬਲਵਿੰਦਰ ਸਿੰਘ ਫਿਰੋਜ਼ਪੁਰ (ਲੋਕ ਅਧਿਕਾਰ ਲਹਿਰ), ਕਰਨੈਲ ਸਿੰਘ ਪੰਜੋਲੀ (ਐਸ. ਜੀ. ਪੀ. ਸੀ. ਮੈਂਬਰ) ਅਤੇ ਪਰਮਜੀਤ ਸਿੰਘ ਸਹੋਲੀ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ | ਇਸ ਮੌਕੇ ਇਨ੍ਹਾਂ ਆਗੂਆਂ ਨੇ ਦੱਸਿਆ ਕਿ 12 ਜਨਵਰੀ 2026 ਨੂੰ ਸਾਰੇ 49 ਟੋਲ ਪਲਾਜਿਆਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਫ੍ਰੀ ਕੀਤਾ ਜਾਵੇਗਾ | ਸਮਰਥਕ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਹੋਰਡਿੰਗਾਂ ਵਾਲੇ ਟੋਲ ਪਲਾਜ਼ਿਆਂ ਦੇ ਨੇੜੇ ਇਕੱਤਰ ਹੋਣਗੇ | ਇਨ੍ਹਾਂ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 26 ਜਨਵਰੀ 2026 (ਗਣਤੰਤਰ ਦਿਵਸ) ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ, ਤੇ ਨਾਲ ਹੀ ਸਮਰਥਕ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣਗੇ | ਆਗੂਆਂ ਨੇ ਇਹ ਵੀ ਕਿਹਾ ਕਿ ਗਣਤੰਤਰ ਦਿਵਸ ਦੇ ਸਮਾਗਮਾਂ 'ਚ ਵਿਘਨ ਨਹੀਂ ਪਾਇਆ ਜਾਵੇਗਾ | ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਫਰਵਰੀ, 2026 'ਚ ਪੰਜਾਬ ਦੇ ਰਾਜਪਾਲ ਦੇ ਭਵਨ ਵੱਲ ਵੀ ਕੌਮੀ ਇਨਸਾਫ਼ ਮੋਰਚਾ ਦੀਆਂ ਮੰਗਾਂ ਨੂੰ ਲੈ ਕੇ ਮਾਰਚ ਵੀ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਕ੍ਰਿਸਮਸ ਦੇ ਤਿਉਹਾਰ ਨੂੰ ਸਮਰਪਿਤ 80 ਦੇ ਕਰੀਬ ਮਹਿਲਾਵਾਂ ਨੇ ਪੇਸ਼ਕਾਰੀਆਂ ਨਾਲ ਲਗਾਈਆਂ ਖੂਬ ਰੌਣਕਾਂ ਅਗਲੀ ਖ਼ਬਰ ਪੰਜਾਬ ਰਾਜ ਯੂਨੀਵਰਸਿਟੀਆਂ ਦੇ ਮਾਹਿਰਾਂ ਦੇ ਪੈਨਲ ਵਲੋਂ ਪੰਜਾਬ ਯੂਨੀਵਰਸਿਟੀ ਦਾ ਦੌਰਾ
Ad Position 24