ਚੰਡੀਗੜ੍ਹ, 20 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸ਼ਹਿਰ ਦੀ ਇਹੋ ਵਿਸ਼ੇਸ਼ਤਾ ਰਹੀ ਹੈ ਜਿਉਂ ਜਿਉਂ ਕ੍ਰਿਸਮਸ ਦਾ ਤਿਉਹਾਰ ਨੇੜੇ ਆਉਂਦਾ ਹੈ, ਤਿਉਂ ਤਿਉਂ ਸ਼ਹਿਰ 'ਚ ਇਸ ਤਿਉਹਾਰ ਨੂੰ ਮਨਾਉਣ ਲਈ ਪ੍ਰੋਗਰਾਮ ਜਿਸ 'ਚ ਗੀਤ ਸੰਗੀਤ ਤੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਦੇ ਕੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ | ਇਸੇ ਲੜੀ 'ਚ ਨਿਰਦੇਸ਼ਕਾਂ ਬੀਨੂੰ ਬੰਦਲਿਸ਼ ਦੇ ਦੀਵਾਜ਼ ਲੇਡੀਜ਼ ਕਲੱਬ ਚੰਡੀਗੜ੍ਹ ਵਲੋਂ ਸੈਕਟਰ-26 ਵਿਖੇ ਵੱਖ-ਵੱਖ ਪੇਸ਼ਕਾਰੀਆਂ ਦੇ ਸੁਮੇਲ ਦਾ ਦਿਲਕਸ਼ ਪ੍ਰੋਗਰਾਮ ਪੇਸ਼ ਕੀਤਾ | ਇਸ 'ਚ 80 ਦੇ ਕਰੀਬ ਮਹਿਲਾਵਾਂ ਤੇ ਮੁਟਿਆਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦੇ ਕੇ ਖ਼ੂਬ ਰੌਣਕਾਂ ਲਗਾਈਆਂ | ਇਨ੍ਹਾਂ 'ਚ ਮਨੀਸ਼ਾ, ਰਿਮਾਂ, ਨੀਨਾ, ਸ਼ੈਲੀ, ਐਂਜ਼ਲ, ਰੇਨੂੰ, ਸੁਮਨ, ਨਿਸ਼ਾ ਜੈਨ, ਰਮਨਦੀਪ, ਪੂਨਮ, ਪ੍ਰਸਰਿੱਜਾ, ਸ਼ਿਖਾ ਤੇ ਪੂਨਮ ਕੱਕੜ ਵਲੋਂ ਆਪਣੀ ਕਲਾਂ ਨਾਲ ਚੰਗੀ ਰੌਣਕ ਲਗਾਈ, ਉਥੇ ਪੰਜਾਬੀ ਗੀਤਾਂ ਦੇ ਸੁਮੇਲ 'ਚ ਕੋਰੋਗ੍ਰਾਫ਼ੀ ਦੀ ਪੇਸ਼ਕਾਰੀਆਂ 'ਚ ਮਮਤਾ, ਗਗਨ ਬਰਾੜ ਬੱਬੂ, ਪਲਕ, ਮੁਸਕਾਨ ਤੇ ਰੀਨਾ, ਰੀਤੂ, ਰਮਨ, ਡਿੰਪਲ, ਮੀਨੂੰ , ਦੀਪਕਾ ਤੇ ਪਰੀ ਨੇ ਆਪਣੀ ਕਲਾਂ ਨਾਲ ਪ੍ਰੋਗਰਾਮ ਦੀ ਦਿੱਖ ਨੂੰ ਹੋਰ ਵੀ ਨਿਖਾਰਿਆ ਇਸੇ ਲੜੀ 'ਚ ਕਾਵੇਰੀ, ਪਿ੍ਅੰਕਾ, ਆਸ਼ੀ, ਪ੍ਰੇਰਨਾ, ਰਿਤੂ, ਪੂਜਾ ਦੁਆ, ਨਿਧੀ, ਰੀਟਾ ਸ਼ਰਮਾ ਤੋਂ ਇਲਾਵਾ ਦੀਕਸ਼ਾ, ਏਕਤਾ, ਹਰਲੀਨ, ਗਾਇਤਰੀ, ਨੇਹਾ, ਨਿੱਕੀ ਦੇ ਨਾਲ-ਨਾਲ ਕਾਕੂ, ਮਨੀਸ਼ਾ, ਰੂਬੀ, ਦੀਪਾਲੀ ਤੇ ਰੇਨੂੰ ਚੋਪੜਾ ਅੰਜੂ , ਟੀਨਾ, ਸਿੰਮੀ, ਪੂਨਮ, ਅਨੁਰਾਧਾ ਆਦਿ ਦੀ ਭੂਮਿਕਾਵਾਂ ਵੀ ਖ਼ੂਬ ਰਹੀਆਂ | ਸੈਂਟਾਕਲਾਜ਼ ਦੇ ਪਹਿਰਾਵਾ 'ਚ ਪੰਜਾਬੀ ਗੀਤ ਤੇ ਲੋਕ ਨਾਚ ਬਣੇ ਖਿੱਚ ਦਾ ਕੇਂਦਰ ਰਹੀਆਂ | ਇਸੇ ਦੌਰਾਨ ਕਲੱਬ ਦੀ ਪ੍ਰਧਾਨ ਬੀਨੂੰ ਬੰਦਲਿਸ਼ ਨੇ ਕਿਹਾ ਕਿ ਕ੍ਰਿਸਮਿਸ ਦਾ ਤਿਉਹਾਰ ਦੇ ਨਾਲ-ਨਾਲ ਉਨ੍ਹਾਂ ਵਲੋਂ ਪੰਜਾਬ ਦੇ ਰੀਤੀ ਰਿਵਾਜ਼ਾਂ ਅਤੇ ਪ੍ਰਮੁੱਖ ਤਿਉਹਾਰਾਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ ਤੇ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ |