09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਦੇਹ ਵਪਾਰ ਕਰਵਾਉਣ ਦੇ ਦੋਸ਼ ਹੇਠ ਜੈਨਿਕਸ ਸਪਾ ਦੇ ਅਣਪਛਾਤੇ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-12-2025
ਜ਼ੀਰਕਪੁਰ, 21 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਸਨਿਚਰਵਾਰ ਸ਼ਾਮ ਇਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਜੈਨਿਕਸ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਇਸ ਛਾਪੇਮਾਰੀ ਦੌਰਾਨ ਪੰਜ ਕੁੜੀਆਂ ਨੂੰ ਬਚਾਇਆ ਗਿਆ | ਪੁਲਿਸ ਨੇ ਮੌਕੇ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਤੇ ਸਪਾ ਦੇ ਅਣਪਛਾਤੇ ਮਾਲਕ ਤੇ ਅਣਪਛਾਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਨੈੱਟਵਰਕ 'ਚ ਸ਼ਾਮਿਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ | ਪੁਲਿਸ ਰਿਪੋਰਟ ਅਨੁਸਾਰ ਇਹ ਕਾਰਵਾਈ ਸਿੰਘਪੁਰਾ ਚੌਕ 'ਤੇ ਸਥਿਤ ਗ੍ਰੀਨ ਲੋਟਸ ਐਵੇਨਿਊ ਤੇ ਐਸ. ਸੀ. ਓ. ਦਫਤਰ ਦੀ ਤੀਜੀ ਮੰਜ਼ਿਲ 'ਤੇ ਕੀਤੀ ਗਈ ਹੈ | ਇਸ ਸੰਬੰਧੀ ਪੁਲਿਸ ਥਾਣਾ ਜ਼ੀਰਕਪੁਰ ਦੇ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਇਕ ਟੀਮ ਇਕ ਵਿਸ਼ੇਸ਼ ਗਸ਼ਤ ਕਰ ਰਹੀ ਸੀ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਸਪਾ ਬਾਹਰੋਂ ਕੁੜੀਆਂ ਨੂੰ ਲਿਆ ਕੇ ਦੇਹ ਵਪਾਰ ਲਈ ਵਰਤ ਰਿਹਾ ਹੈ ਅਤੇ ਆਪਣੇ ਗਾਹਕਾਂ ਤੋਂ ਮੋਟੀ ਰਕਮ ਵਸੂਲ ਰਿਹਾ ਹੈ | ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਤੁਰੰਤ ਸਪਾ 'ਤੇ ਛਾਪਾ ਮਾਰਿਆ ਤੇ ਉਥੋਂ ਪੰਜ ਕੁੜੀਆਂ ਨੂੰ ਬਚਾਇਆ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸ਼ਹਿਰ ਨੂੰ ਕਬਜ਼ਾ-ਮੁਕਤ ਕਰਵਾਉਣ ਲਈ ਨਗਰ ਨਿਗਮ ਦੀ ਸਖ਼ਤ ਕਾਰਵਾਈ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 295ਵੇਂ ਦਿਨ 151 ਨਸ਼ਾ ਤਸਕਰ ਗਿ੍ਫ਼ਤਾਰ
Ad Position 24