09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਚੰਡੀਗੜ੍ਹ ਸ਼ਹਿਰ ਨੂੰ ਕਬਜ਼ਾ-ਮੁਕਤ ਕਰਵਾਉਣ ਲਈ ਨਗਰ ਨਿਗਮ ਦੀ ਸਖ਼ਤ ਕਾਰਵਾਈ

Ad Position 21
No active advertisement
ਅਜੀਤ ਡੈਸਕ 22-12-2025
ਚੰਡੀਗੜ੍ਹ, 21 ਦਸੰਬਰ (ਸੰਦੀਪ ਕੁਮਾਰ ਮਾਹਨਾ)–ਜਨਤਕ ਸਥਾਨਾਂ 'ਤੇ ਅਣਅਧਿਕਾਰਤ ਤੌਰ 'ਤੇ ਕੀਤੇ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦਿਆਂ ਤੇ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਨਗਰ ਨਿਗਮ ਚੰਡੀਗੜ੍ਹ ਵਲੋਂ ਕਬਜ਼ਾ ਵਿਰੋਧੀ ਮੁਹਿੰਮ ਚਲਾਈ ਗਈ | ਇਹ ਕਾਰਵਾਈ ਸੈਕਟਰ 15, ਸੈਕਟਰ 41, ਸੈਕਟਰ 22 ਤੇ ਮਨੀਮਾਜਰਾ ਵਿਖੇ ਅਮਲ 'ਚ ਲਿਆਂਦੀ ਗਈ | ਇਸ ਮੁਹਿੰਮ ਦੌਰਾਨ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਫੁੱਟਪਾਥਾਂ, ਸੜਕਾਂ ਦੇ ਕਿਨਾਰਿਆਂ ਤੇ ਮਾਰਕੀਟ 'ਚ ਗੈਰ ਕਾਨੂੰਨੀ ਤੌਰ 'ਤੇ ਰੇਹੜੀ-ਫੜੀ ਲਗਾਉਣ ਵਾਲੇ ਵੈਂਡਰਾਂ, ਬਿਨਾਂ ਇਜਾਜ਼ਤ ਕੱਪੜੇ ਵੇਚਣ ਵਾਲਿਆਂ ਤੇ ਹੋਰ ਅਣਅਧਿਕਾਰਤ ਵਿਕੇ੍ਰਤਾਵਾਂ ਖ਼ਿਲਾਫ਼ ਕਾਰਵਾਈ ਕੀਤੀ | ਟੀਮ ਨੇ ਮੌਕੇ 'ਤੇ ਪਹੁੰਚ ਕੇ ਅਸਥਾਈ ਕਬਜ਼ੇ ਹਟਾਏ ਅਤੇ ਜਨਤਕ ਰਸਤਿਆਂ ਨੂੰ ਖੁੱਲ੍ਹਾ ਕਰਵਾਇਆ, ਜਿਸ ਨਾਲ ਮਾਰਕੀਟਾਂ ਤੇ ਸੜਕਾਂ 'ਤੇ ਭੀੜ 'ਚ ਕਾਫ਼ੀ ਕਮੀ ਆਈ | ਨਿਗਮ ਵਲੋਂ ਇਸ ਕਾਰਵਾਈ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਲ 92 ਵਿਅਕਤੀਆਂ ਦੇ ਚਲਾਨ ਕੱਟੇ ਗਏ | ਨਿਗਮ ਅਧਿਕਾਰੀਆਂ ਅਨੁਸਾਰ ਇਸ ਨਾਲ ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ ਅਤੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣੀ ਹੈ | ਨਿਗਮ ਅਧਿਕਾਰੀਆਂ ਨੇ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ ਕਿ ਅਣ ਅਧਿਕਾਰਤ ਕਬਜ਼ਿਆਂ ਤੇ ਗ਼ੈਰਕਾਨੂੰਨੀ ਵੈਡਿੰਗ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਅੱਗੇ ਵੀ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ | ਨਾਲ ਹੀ ਵੈਂਡਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਤੇ ਸਿਰਫ਼ ਨਿਰਧਾਰਿਤ ਵੈਡਿੰਗ ਜ਼ੋਨਾਂ 'ਚ ਹੀ ਆਪਣਾ ਕਾਰੋਬਾਰ ਕਰਨ ਤਾਂ ਜੋ ਸ਼ਹਿਰ ਦੀ ਵਿਵਸਥਾ ਅਤੇ ਸੁੰਦਰਤਾ ਬਣੀ ਰਹੇ |
Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ-ਬੀਬੀ ਅਮਨਜੋਤ ਕੌਰ ਰਾਮੂਵਾਲੀਆ... ਅਗਲੀ ਖ਼ਬਰ ਦੇਹ ਵਪਾਰ ਕਰਵਾਉਣ ਦੇ ਦੋਸ਼ ਹੇਠ ਜੈਨਿਕਸ ਸਪਾ ਦੇ ਅਣਪਛਾਤੇ ਮਾਲਕ ਤੇ ਕਿਰਾਏਦਾਰ ਵਿਰੁੱਧ ਮਾਮਲਾ ਦਰਜ
Ad Position 24