01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਸੰਮੇਲਨ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਐੱਸ. ਏ. ਐੱਸ. ਨਗਰ, 24 ਦਸੰਬਰ (ਪ੍ਰੋ. ਅਵਤਾਰ ਸਿੰਘ)- ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਐਡਵਾਂਸਡ ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਨਾਮਕ ਸੰਸਥਾ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਕੌਮਾਂਤਰੀ ਸੰਮੇਲਨ ਕਰਵਾਇਆ ਗਿਆ | ਉਕਤ ਸੰਸਥਾ ਦੇ ਦਿੱਲੀ ਸੈਕਸ਼ਨ ਦੇ ਤਕਨੀਕੀ ਸਹਿਯੋਗ ਨਾਲ ਕਰਵਾਏ ਗਏ ਇਸ ਅਕਾਦਮਿਕ ਕੌਮਾਂਤਰੀ ਸੰਮੇਲਨ 'ਚ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਦੇ ਖੋਜ਼ਕਰਤਾਵਾਂ, ਅਕਾਦਮਿਕ ਮਾਹਿਰਾਂ ਅਤੇ ਉਦਯੋਗਿਕ ਪੇਸ਼ੇਵਰਾਂ ਨੇ ਹਿੱਸਾ ਲਿਆ | ਇਸ ਸੰਮੇਲਨ ਦਾ ਉਦੇਸ਼ ਇਲੈਕਟ੍ਰੀਕਲ ਇੰਜੀਨੀਅਰਿੰਗ, ਇੰਟੈਲੀਜੈਂਸ ਸਿਸਟਮ, ਇੰਟਰਨੈੱਟ ਆਫ਼ ਥਿੰਗਸ ਅਤੇ ਅਗਲੀ ਪੀੜ੍ਹੀ ਦੇ ਕਮਿਊਨੀਕੇਸ਼ਨ ਫਰੇਮ ਵਰਕ ਵਰਗੇ ਅਹਿਮ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕਰਨਾ ਸੀ | ਯੂਨੀਵਰਸਿਟੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਸੰਮੇਲਨ 'ਚ ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ, ਮੋਰਾਕੋ, ਬੰਗਲਾਦੇਸ਼, ਅਮਰੀਕਾ, ਸਾਊਦੀ ਅਰਬ, ਮਲੇਸ਼ੀਆ ਅਤੇ ਕੈਨੇਡਾ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਖੋਜ਼-ਪੱਤਰ ਪ੍ਰਾਪਤ ਹੋਏ | ਮੋਰਾਕੋ ਦੀ ਇਬਨਤੋ ਫੈਲ ਯੂਨੀਵਰਸਿਟੀ ਅਤੇ ਚੀਮਾ ਬੁਆਇਲਰਜ਼ ਲਿਮ. ਪੰਜਾਬ ਦੇ ਸਹਿਯੋਗ ਨੇ ਇਸ ਸੰਮੇਲਨ ਨੂੰ ਅਕਾਦਮਿਕ ਅਤੇ ਉਦਯੋਗਿਕ ਪੱਖੋਂ ਹੋਰ ਮਜ਼ਬੂਤ ਬਣਾਇਆ ਗਿਆ | ਸੰਮੇਲਨ ਦੌਰਾਨ ਪ੍ਰਾਪਤ ਹੋਏ ਖੋਜ਼ ਪੱਤਰਾਂ 'ਚੋਂ ਕੇਵਲ 32 ਫ਼ੀਸਦੀ ਖੋਜ਼ ਪੱਤਰ ਹੀ ਸਵੀਕਾਰ ਕੀਤੇ ਗਏ, ਜੋ ਕਿ ਕੌਮਾਂਤਰੀ ਡਾਟਾਬੇਸ 'ਚ ਸ਼ਾਮਿਲ ਕੀਤੇ ਜਾਣਗੇ | ਇਸ ਮੌਕੇ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਖੋਜ਼ਕਰਤਾਵਾਂ ਨੂੰ ਇਕ ਅਜਿਹਾ ਵਿਸ਼ਵ ਪੱਧਰੀ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜਿਥੇ ਕਿ ਉਹ ਨਵੀਨਤਮ ਤਕਨੀਕੀ ਤਬਦੀਲੀਆਂ ਬਾਰੇ ਸਿੱਖ ਸਕਣ | ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਗਿਆਨ ਦਾ ਆਦਾਨ-ਪ੍ਰਦਾਨ ਕਰਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਦੇ ਯੋਗ ਵੀ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਖੋਜ ਤੇ ਨਵੀਨਤਾ ਦੇ ਖੇਤਰ 'ਚ ਮੋਹਰੀ ਰਹਿਣ ਲਈ ਵਚਨਬੱਧ ਹਾਂ ਅਤੇ ਸਾਨੂੰ ਖ਼ੁਸ਼ੀ ਹੈ ਕਿ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਗਲੋਬਲ ਖੋਜ਼ ਦੇ ਖੇਤਰ 'ਚ ਅਹਿਮ ਯੋਗਦਾਨ ਪਾ ਰਹੀ ਹੈ | ਇਸ ਤੋਂ ਬਾਅਦ ਦੇਸ਼-ਵਿਦੇਸ਼ ਦੇ ਨਾਮਵਰ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ 'ਚ ਡਾ. ਸੰਗਰਾਪਿੱਲਈ ਲੰਬੋਥਰਨ (ਯੂ. ਕੇ.), ਡਾ. ਮੱਲੀਪੇਡੀ ਰਾਮਮੋਹਨ (ਦੱਖਣੀ ਕੋਰੀਆ), ਡਾ. ਵਾਈ. ਵੀ. ਪਵਨ ਕੁਮਾਰ ਅਤੇ ਦਿੱਲੀ ਚੈਪਟਰ ਦੇ ਚੇਅਰਮੈਨ ਡਾ. ਅਬਦੁਲ ਕਯੂਮ ਅੰਸਾਰੀ ਆਦਿ ਸ਼ਾਮਿਲ ਸਨ | ਇਸ ਤੋਂ ਇਲਾਵਾ ਚੀਮਾ ਬੁਆਇਲਰਜ਼ ਦੇ ਐੱਮ. ਡੀ. ਡਾ. ਹਰਜਿੰਦਰ ਸਿੰਘ ਚੀਮਾ ਨੇ ਵੀ ਉਦਯੋਗਿਕ ਨਵੀਨਤਾ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਤਿੰਨ ਦਿਨ ਚੱਲੇ ਇਸ ਸੰਮੇਲਨ ਦੇ ਅੰਤ 'ਚ ਕਾਨਫ਼ਰੰਸ ਚੇਅਰ ਡਾ. ਪ੍ਰਦੀਪ ਰੈਡੀ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਸੰਮੇਲਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ 'ਚ ਕਾਨਫ਼ਰੰਸ ਦੇ ਜਨਰਲ ਕੋ-ਚੇਅਰ ਡਾ. ਵਿਕਾਸ ਦੀਪ ਸਿੰਘ ਮਾਨ ਵਲੋਂ ਅਹਿਮ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਦਾਲਤ ਨੇ ਪਿੰਡ ਬਲਿਆਲੀ ਦੇ ਦਿਲਬਰ ਸਿੰਘ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ <br/> ਅਗਲੀ ਖ਼ਬਰ ਕੰਗ ਨੇ ਨੈਸ਼ਨਲ ਹਾਈਵੇਅ 205ਏ ਨੂੰ ਲੈ ਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਬਾਰੇ ਗਡਕਰੀ ਨੂੰ ਲਿਖਿਆ ਪੱਤਰ <br/>
Ad Position 24