01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਾਸ਼ਟਰਪਤੀ ਨੇ ਪੀ. ਜੀ. ਆਈ. ਦੇ ਡਾ. ਸੁਰੇਸ਼ ਕੁਮਾਰ ਅੰਗੂਰਾਣਾ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਡਾ. ਸੁਰੇਸ਼ ਕੁਮਾਰ ਅੰਗੂਰਾਣਾ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਮੈਡੀਸਨ ਦੇ ਖੇਤਰ 'ਚ ਬਾਲ ਰੋਗ ਤੇ ਬਾਲ ਰੋਗ ਕਿ੍ਟੀਕਲ ਕੇਅਰ 'ਚ ਸ਼ਾਨਦਾਰ ਯੋਗਦਾਨ ਬਦਲੇ ਰਾਸ਼ਟਰੀ ਵਿਗਿਆਨ ਪੁਰਸਕਾਰ ਵਿਗਿਆਨ ਯੁਵਾ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਨਾਲ ਸਨਮਾਨਿਤ ਕੀਤਾ | ਡਾ. ਸੁਰੇਸ਼ ਕੁਮਾਰ ਅੰਗੂਰਾਣਾ ਵਰਤਮਾਨ 'ਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਬਾਲ ਰੋਗ ਵਿਗਿਆਨ ਵਿਭਾਗ 'ਚ ਐਡਵਾਂਸਡ ਪੀਡੀਆਟਿ੍ਕ ਸੈਂਟਰ ਵਿਚ ਐਡੀਸ਼ਨਲ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ | ਡਾ. ਸੁਰੇਸ਼ ਕੁਮਾਰ ਨੇ ਗੰਭੀਰ ਰੂਪ 'ਚ ਬਿਮਾਰ ਬੱਚਿਆਂ ਵਿਚ ਪ੍ਰੋਬਾਇਓਟਿਕਸ ਦੀ ਕਿਰਿਆ ਦੀ ਵਿਧੀ ਬਾਰੇ ਦੱਸਿਆ ਅਤੇ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਬਹਾਲ ਕਰਨ, ਬੈਕਟੀਰੀਆ ਦੇ ਟਰਾਂਸਲੋਕੇਸ਼ਨ ਨੂੰ ਰੋਕਣ ਅਤੇ ਸੋਜਸ਼ ਨੂੰ ਸੋਧਣ ਵਿਚ ਪ੍ਰੋਬਾਇਓਟਿਕਸ ਦੀ ਭੂਮਿਕਾ ਨੂੰ ਉਜਾਗਰ ਕੀਤਾ | ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਇਹ ਪੁਰਸਕਾਰ ਸਾਡੀ ਇਕਾਈ, ਵਿਭਾਗ ਅਤੇ ਸੰਸਥਾ ਦਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਨਿਆਂ ਸ਼ਹਿਰ ਬਡਾਲਾ ਵਿਖੇ ਸਾਲਾਨਾ ਭੰਡਾਰਾ 4 ਨੂੰ <br/> ਅਗਲੀ ਖ਼ਬਰ ਰਾਹ 'ਚ ਗੱਡੀ ਖੜ੍ਹੀ ਕਰਨ ਕਰਕੇ ਦੋ ਪਰਿਵਾਰ ਆਪਸ 'ਚ ਉਲਝੇ
Ad Position 24