28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਚਾਂਦਪੁਰਾ ਦੇ ਘੱਗਰ ਸਾਈਫ਼ਨ 'ਤੇ ਪਾਣੀ ਦਾ ਪੱਧਰ ਹੋਇਆ ਸਾਢੇ 8 ਫੁੱਟ

Ad Position 21
No active advertisement
ਅਜੀਤ ਡੈਸਕ 08-09-2025
ਬਰੇਟਾ, 7 ਸਤੰਬਰ (ਪਾਲ ਸਿੰਘ ਮੰਡੇਰ)- ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣ ਕਰਕੇ 8 ਫੁੱਟ 6 ਇੰਚ 'ਤੇ ਪਹੁੰਚ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਪਗ 2 ਫੁੱਟ ਘੱਟ ਹੈ | ਪਾਣੀ ਦੇ ਵਾਧੇ ਨੂੰ ਦੇਖਦਿਆਂ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | ਲਗਪਗ 7 ਕਿੱਲੋਮੀਟਰ ਲੰਮੇ ਬੰਨ੍ਹ 'ਤੇ ਲੋਕਾਂ ਵਲੋਂ ਮਿੱਟੀ ਪਾ ਕੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਘੱਗਰ ਦਰਿਆ ਦੇ ਪਿਛਲੇ ਇਲਾਕਿਆਂ ਵਿਚ ਵੀ ਪਾਣੀ ਦਾ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ | ਖਨੌਰੀ ਵਿਖੇ ਇਹ 750 ਫੁੱਟ ਤੋਂ ਉੱਤੇ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 2 ਫੁੱਟ ਜ਼ਿਆਦਾ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹਿੰਦਾ ਹੈ ਤਾਂ ਸੰਭਾਵੀ ਖਤਰੇ ਤੋਂ ਬਚਾਅ ਹੋ ਜਾਵੇਗਾ | ਹਲਕਾ ਵਿਧਾਇਕ ਬੁੱਧ ਰਾਮ ਅਤੇ ਪ੍ਰਸ਼ਾਸਨ ਵਲੋਂ ਲਗਾਤਾਰ ਬੰਨ੍ਹ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਧੀਮੀ ਗਤੀ ਨਾਲ ਵਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਥਿੱਤੀ ਆਮ ਵਾਂਗ ਹੋ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੇ ਦੌਰੇ ਮੌਕੇ 2 ਕੌਂਸਲਰਾਂ ਦੇ ਪਤੀ ਆਪਸ 'ਚ ਭਿੜੇ ਅਗਲੀ ਖ਼ਬਰ ਘਰਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੁਰੰਤ ਮੁਆਵਜ਼ਾ ਦੇਵੇ- ਦਿਲਰਾਜ ਸਿੰਘ ਭੂੰਦੜ
Ad Position 24