28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਹਰਸਿਮਰਤ ਕੌਰ ਬਾਦਲ ਦੇ ਦੌਰੇ ਮੌਕੇ 2 ਕੌਂਸਲਰਾਂ ਦੇ ਪਤੀ ਆਪਸ 'ਚ ਭਿੜੇ

Ad Position 21
No active advertisement
ਅਜੀਤ ਡੈਸਕ 08-09-2025
ਬੁਢਲਾਡਾ, 7 ਸਤੰਬਰ (ਸੁਨੀਲ ਮਨਚੰਦਾ)- ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਮੀਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਚੱਲ ਰਹੇ ਸਨ | ਲੋਕਾਂ ਵਲੋਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਚੌੜੀ ਗਲੀ ਵਿਖੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸੇ ਦੌਰਾਨ ਲੋਕਾਂ ਦੀ ਮੰਗ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪਹਿਲਾਂ ਤੋਂ ਹੀ ਬਣਾਏ ਹਲਕੇ ਅੰਦਰ ਪ੍ਰੋਗਰਾਮ ਅਧੀਨ ਸ਼ਹਿਰ ਬੁਢਲਾਡਾ ਵਿਖੇ ਵੀ ਦੌਰਾ ਕੀਤਾ ਗਿਆ | ਇਸੇ ਦੌਰਾਨ ਸ਼ਹਿਰ ਦੇ ਲੋਕਾਂ ਵਲੋਂ ਜਦੋਂ ਉਨ੍ਹਾਂ ਨੂੰ ਨਗਰ ਕੌਂਸਲ ਦੀ ਕਾਰਗੁਜ਼ਾਰੀ ਅਤੇ ਹੋਰ ਸਮੱਸਿਆਵਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਉੱਥੇ ਖੜੇ ਦੋ ਕੌਂਸਲਰਾਂ ਦੇ ਪਤੀ ਆਪਸ 'ਚ ਭਿੜ ਗਏ | ਸਥਿਤੀ ਨੂੰ ਤਨਾਅ ਪੂਰਨ ਹੁੰਦਿਆਂ ਦੇਖ ਬੀਬਾ ਬਾਦਲ ਨੇ ਆਪਣਾ ਦੌਰਾ ਖਤਮ ਕਰਦਿਆਂ ਤੁਰੰਤ ਵਾਪਸੀ ਕਰ ਲਈ |

Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਸ਼ਹਿਰ ਦੇ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਚਾਂਦਪੁਰਾ ਦੇ ਘੱਗਰ ਸਾਈਫ਼ਨ 'ਤੇ ਪਾਣੀ ਦਾ ਪੱਧਰ ਹੋਇਆ ਸਾਢੇ 8 ਫੁੱਟ
Ad Position 24