28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਸ਼ਹਿਰ ਦੇ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 08-09-2025
ਬੁਢਲਾਡਾ, 7 ਸਤੰਬਰ (ਸਵਰਨ ਸਿੰਘ ਰਾਹੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਸ਼ਹਿਰ ਦੇ ਮੀਂਹ ਤੋਂ ਪ੍ਰਭਾਵਿਤ ਇਲਾਕੇ ਅਨਾਜ ਮੰਡੀ ਅਤੇ ਚੌੜੀ ਗਲੀ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਅਤੇ ਇੱਥੇ ਖੜ੍ਹਾ ਪਾਣੀ ਕੱਢਣ ਲਈ ਨਗਦ ਵਿੱਤੀ ਸਹਾਇਤਾ ਅਤੇ ਇਕ ਪੰਪ ਮੌਕੇ 'ਤੇ ਹੀ ਦਿੱਤਾ ਗਿਆ | ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਜਿੱਥੇ ਪੰਜਾਬ ਅੰਦਰ ਵੱਡੇ ਪੱਧਰ 'ਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ ਉੱਥੇ ਸਥਾਨਕ ਸਰਕਾਰਾਂ ਵਲੋਂ ਸਮੇਂ ਸਿਰ ਸ਼ਹਿਰਾਂ ਦੇ ਸੀਵਰੇਜ ਪ੍ਰਬੰਧਾਂ ਨੂੰ ਦਰੁਸਤ ਨਾ ਕਰਨ ਕਰਕੇ ਸ਼ਹਿਰੀ ਲੋਕ ਭਾਰੀ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰਾਂ ਦੇ ਸੀਵਰੇਜ ਪ੍ਰਬੰਧਾਂ ਦਾ ਨਿਰੀਖਣ ਕਰਕੇ ਇਸ ਇਹਦੀ ਲੋੜੀਂਦੀ ਸਫ਼ਾਈ ਅਤੇ ਉੱਥੋਂ ਤੁਸੀਂ ਆਪਣੇ ਨੂੰ ਚੌੜਾ ਕਰਨ ਦਾ ਪ੍ਰਬੰਧ ਕਰਨਾ ਸੀ ਪ੍ਰੰਤੂ ਇਸ ਵੱਲ ਧਿਆਨ ਨਾ ਦੇਣ ਕਰਕੇ ਹੀ ਸ਼ਹਿਰਾਂ ਅੰਦਰ ਹੜ੍ਹਾਂ ਵਰਗੀ ਸਥਿਤੀ ਬਣੀ ਪਈ ਹੈ | ਬੀਬੀ ਬਾਦਲ ਨੇ ਕਿਹਾ ਕਿ ਉਸ ਨੰੂ ਬੁਢਲਾਡਾ ਦੇ ਲੋਕਾਂ ਨੇ ਦੱਸਿਆ ਕਿ ਸ਼ਹਿਰ ਦਾ ਗੰਦਾ ਪਾਣੀ ਬਾਹਰ ਕੱਢਣ ਵਾਲੀ ਸੀਵਰੇਜ ਪਾਈਪ ਲਾਇਨ ਕਈ ਥਾਂ ਤੋਂ ਟੁੱਟੀ ਹੋਈ ਹੈ, ਜਿਸ ਦੀ ਮੁਰੰਮਤ ਕਰਾਉਣ ਦੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਅਨਾਜ ਮੰਡੀ ਵਿਖੇ ਕਰਮਜੀਤ ਸਿੰਘ ਮਾਘੀ, ਜਸਵੀਰ ਸਿੰਘ ਭੋਲਾ, ਗੋਬਿੰਦ ਰਾਮ, ਕੇਵਲ ਪ੍ਰਧਾਨ, ਕਾਕਾ ਬੋੜਾਵਾਲੀਆ, ਜਗਜੀਤ ਜੱਸਲ, ਵਿਨੋਦ ਕੁਮਾਰ ਗਰਗ, ਓਮ ਪ੍ਰਕਾਸ਼ ਸੈਦੇਵਾਲੀਆ, ਟਿੰਕੂ ਗੁੜੱਦੀ, ਹੈਪੀ ਬਜਾਜ, ਭੂਸ਼ਣ ਕੁਮਾਰ ਆਦਿ ਨੇ ਦੱਸਿਆ ਕਿ ਇਸ ਬਾਜ਼ਾਰ ਦੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਵਲੋਂ ਆਪਣੇ ਪੱਧਰ 'ਤੇ ਕਰੀਬ ਡੇਢ ਲੱਖ ਰੁਪਏ ਖ਼ਰਚ ਕੇ ਅਨਾਜ ਮੰਡੀ ਅੰਦਰ ਖੜ੍ਹਾ ਪਾਣੀ ਕਢਵਾਉਣ ਦੀ ਸ਼ੁਰੂਆਤ ਕੀਤੀ ਹੈ ਤਾਂ ਬੀਬੀ ਬਾਦਲ ਨੇ ਮੌਕੇ 'ਤੇ ਹੀ ਡੇਢ ਲੱਖ ਦੀ ਰਕਮ ਉਨ੍ਹਾਂ ਦੇ ਸਪੁਰਦ ਕਰ ਦਿੱਤੀ | ਇਸੇ ਤਰ੍ਹਾਂ ਚੌੜੀ ਗਲੀ ਵਿਖੇ ਪਿਛਲੇ 12-13 ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਬਾਹਰ ਖੜੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਮੁਸ਼ਕਲ ਸੁਣਨ ਪੁੱਜੇ ਹਰਸਿਮਰਤ ਕੌਰ ਬਾਦਲ ਕੋਲ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਤੇ ਹੋਰਨਾਂ ਮਹੱਲਾ ਵਾਸੀਆਂ ਨੇ ਇਸ ਪਾਣੀ ਨੂੰ ਕਿਸੇ ਹਾਲਤ 'ਚ ਵੀ ਕਢਵਾਉਣ ਦੀ ਮੰਗ ਕਰਨ 'ਤੇ ਉਨ੍ਹਾਂ ਆਪਣੇ ਵਲੋਂ ਇੱਥੋਂ ਪਾਣੀ ਦੀ ਨਿਕਾਸੀ ਲਈ ਇਕ ਵੱਡਾ ਪੰਪ ਦੇ ਦਿੱਤਾ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਹਾਕਮ ਵਾਲਾ, ਕੌਂਸਲਰ ਰਜਿੰਦਰ ਸਿੰਘ ਝੰਡਾ, ਕਾਕਾ ਕੋਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਰਾਜ ਦੇ ਭਨਿਆਰੀ ਕੋਲ ਘੱਗਰ ਦਰਿਆ 'ਚ ਪਾੜ ਪੈਣ ਕਰਕੇ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੇ ਦੌਰੇ ਮੌਕੇ 2 ਕੌਂਸਲਰਾਂ ਦੇ ਪਤੀ ਆਪਸ 'ਚ ਭਿੜੇ
Ad Position 24