28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਹਰਿਆਣਾ ਰਾਜ ਦੇ ਭਨਿਆਰੀ ਕੋਲ ਘੱਗਰ ਦਰਿਆ 'ਚ ਪਾੜ ਪੈਣ ਕਰਕੇ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

Ad Position 21
No active advertisement
ਅਜੀਤ ਡੈਸਕ 08-09-2025
ਸਰਦੂਲਗੜ੍ਹ (ਮਾਨਸਾ), 7 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜੀ.ਐਮ.ਅਰੋੜਾ)- ਸਰਦੂਲਗੜ੍ਹ ਨੇੜਲੇ ਹਰਿਆਣਾ ਰਾਜ ਦੇ ਪਿੰਡ ਭਨਿਆਰੀ ਕੋਲ ਘੱਗਰ ਟੁੱਟਣ ਕਾਰਨ ਹਜ਼ਾਰਾਂ ਏਕੜ ਫ਼ਸਲ 'ਚ ਪਾਣੀ ਭਰ ਗਿਆ ਹੈ | ਦੱਸਣਯੋਗ ਹੈ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ 25 ਫੁੱਟ ਦਾ ਪਾੜ ਪੈ ਗਿਆ ਸੀ ਜੋ ਵਧਕੇ 200 ਫੁੱਟ ਹੋ ਗਿਆ ਸੀ | ਜਾਣਕਾਰੀ ਅਨੁਸਾਰ ਪਾਣੀ ਨੇ ਭਨਿਆਰੀ, ਫਰਵਾਹੀ ਕਲਾਂ ਤੇ ਖੁਰਦ, ਨੇਜਾ ਡੇਲਾ, ਬੁਰਜ ਕਰਮਗੜ੍ਹ (ਸੰਗਰ) ਆਦਿ ਪਿੰਡਾਂ ਨੂੰ ਮਾਰ ਪਾਈ ਹੈ | ਕਿਸਾਨਾਂ ਦੇ ਦੱਸਣ ਅਨੁਸਾਰ ਪਾਣੀ ਦੀ ਮਾਰ ਹੇਠ ਆਈ ਬਹੁਤੀ ਫ਼ਸਲ ਝੋਨੇ ਦੀ ਹੈ, ਜੋ ਪੱਕਣ ਕਿਨਾਰੇ ਸੀ | ਉਨ੍ਹਾਂ ਦੱਸਿਆ ਕਿ ਕਈ-ਕਈ ਫੁੱਟ ਪਾਣੀ ਭਰਨ ਕਰਕੇ ਫ਼ਸਲ ਤਬਾਹ ਹੋ ਗਈ ਹੈ | ਸਵੇਰ ਤੋਂ ਹੀ ਸੈਂਕੜਿਆਂ ਦੀ ਗਿਣਤੀ 'ਚ ਲੋਕ ਬੰਨ੍ਹ ਨੂੰ ਪੂਰਨ ਲੱਗੇ ਅਤੇ ਉਨ੍ਹਾਂ ਆਪਣੀ ਮਿਹਨਤ ਸਦਕਾ ਦੇਰ ਸ਼ਾਮ ਤੱਕ 180 ਫੁੱਟ ਦੇ ਕਰੀਬ ਪਾੜ ਪੂਰ ਲਿਆ ਸੀ | ਪਿੰਡ ਬੁਰਜ ਕਰਮਗੜ੍ਹ ਦੇ ਸਰਪੰਚ ਮਨੋਜ ਕੁਮਾਰ ਨੇ ਦੱਸਿਆ ਕਿ ਪਾਣੀ ਦਾ ਫਲੋਅ ਘੱਟ ਹੋਣ ਕਰਕੇ ਸਫਲਤਾ ਮਿਲ ਰਹੀ ਹੈ | ਉਨ੍ਹਾਂ ਆਖਿਆ ਕਿ ਲੋਕਾਂ ਦੀ ਮਿਹਨਤ ਸਦਕਾ ਸਵੇਰ ਤੱਕ ਪਾੜ ਪੂਰੇ ਜਾਣ ਦੀ ਸੰਭਾਵਨਾ ਹੈ | ਕਿਸਾਨ ਅਵਤਾਰ ਸਿੰਘ ਨਾਗੋਕੇ ਨੇ ਦੱਸਿਆ ਕਿ ਭਾਵੇਂ ਪਿੰਡਾਂ 'ਚ ਪਾਣੀ ਨਹੀਂ ਵੜਿਆ ਪਰ ਕਾਫ਼ੀ ਢਾਣੀਆਂ ਨੂੰ ਲਪੇਟ 'ਚ ਲੈ ਲਿਆ ਹੈ | ਕਿਸਾਨਾਂ ਦੀ ਹਰਿਆਣਾ ਸਰਕਾਰ ਤੋਂ ਮੰਗ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਉੱਧਰ ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਵਲੋਂ ਬੰਨ੍ਹ ਲਗਾਇਆ ਜਾ ਰਿਹਾ ਹੈ | ਜੇਕਰ ਇਹ ਬੰਨ੍ਹ ਨਾ ਪੂਰਿਆ ਗਿਆ ਹਰਿਆਣਾ ਦੇ ਅੱਧੀ ਦਰਜਨ ਹੋਰ ਪਿੰਡ ਮਾਰ ਹੇਠਾਂ ਆਉਣ ਦੇ ਨਾਲ ਹੀ ਪੰਜਾਬ ਦੇ ਕਈ ਪਿੰਡ ਵੀ ਪ੍ਰਭਾਵਿਤ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸਰਦੂਲਗੜ੍ਹ ਘੱਗਰ ਪੁਲ ਕੋਲ ਪਾਣੀ ਦਾ ਵਹਾਅ ਘਟਿਆ, ਚਾਂਦਪੁਰਾ ਸਾਈਫ਼ਨ 'ਤੇ ਵਧਿਆ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਸ਼ਹਿਰ ਦੇ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24