09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੋਕਾਂ ਨੂੰ ਸਾਹਿਤਕ ਚੇਟਕ ਲਗਾਉਣ ਲਈ ਬਾਲਿਆਂਵਾਲੀ ਵਿਖੇ ਲਗਾਈ ਕਿਤਾਬਾਂ ਦੀ ਹੱਟ ਕਿਤਾਬਾਂ ਜ਼ਿੰਦਗੀ ਜਿਊਣ ਦਾ ਵੱਲ ਸਿਖਾਉਂਦੀਆਂ ਨੇ-ਕੁਲਦੀਪ ਸ਼ਰਮਾ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਾਲਿਆਂਵਾਲੀ, 21 ਅਕਤੂਬਰ (ਕੁਲਦੀਪ ਮਤਵਾਲਾ)-ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕਾਂ ਵਲੋਂ ਘਰਾਂ ਦੀ ਸਜਾਵਟ ਕਰਕੇ ਤੇ ਮਿਠਾਈਆਂ ਖਰੀਦੀਆਂ ਜਾਂਦੀਆਂ ਹਨ ਤੇ ਪਟਾਖੇ ਚਲਾਕੇ ਖੁਸ਼ੀਆਂ ਮਨਾਉਂਦੇ ਹਨ ਪ੍ਰੰਤੂ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ 'ਚ ਸਾਹਿਤ ਪ੍ਰੇਮੀਆਂ ਨੇ ਸਾਹਿਤਿਕ ਹੱਟ ਲਗਾ ਕੇ ਦੀਵਾਲੀ ਨੂੰ ਵਿਲੱਖਣ ਤਰੀਕੇ ਨਾਲ ਮਨਾ ਕੇ ਲੋਕਾਂ ਨੂੰ ਸਾਹਿਤਿਕ ਚੇਟਕ ਲਗਾਉਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਲਿਆਂਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੇ ਇੰਚਾਰਜ ਸੁਖਜੀਤ ਸਿੰਘ ਮਾਨ ਤੇ ਸਮਾਜ ਸੇਵੀ ਮਾਸਟਰ ਅਨੰਦ ਸਿੰਘ ਬਾਲਿਆਂਵਾਲੀ ਤੇ ਉਨ੍ਹਾਂ ਦੀ ਵਿਦਿਆਰਥਣ ਰਹੀ ਸੁਖਪਾਲ ਕੌਰ ਬਾਲਿਆਂਵਾਲੀ (ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਹੋਰ ਵਿਦਿਆਰਥਣਾਂ ਨੇ ਰਾਮ ਲੀਲ੍ਹਾ ਗਰਾਊਾਡ 'ਚ ਪਟਾਕੇ ਤੇ ਮਿਠਾਈਆਂ ਵਾਲੀਆਂ ਦੁਕਾਨਾਂ ਦੇ ਬਾਰਬਰ ਨਿਵੇਕਲੀ ਪਹਿਲ ਕਰਦਿਆਂ ਕਿਤਾਬਾਂ ਦੀ ਹੱਟ ਲਗਾ ਕੇ ਸਾਹਿਤਿਕ ਪ੍ਰਦਰਸ਼ਨੀ ਲਗਾਈ ਗਈ | ਜਿਸ ਤੇ ਪਿੰਡ ਵਾਸੀਆਂ ਨੇ ਕਾਫ਼ੀ ਦਿਲਚਸਪੀ ਨਾਲ ਆਪਣੇ ਮਨ-ਭਾਉਂਦੀਆਂ ਕਿਤਾਬਾਂ ਨੂੰ ਖਰੀਦ ਕੇ ਲੈਕਚਰਾਰ ਸੁਖਜੀਤ ਸਿੰਘ ਮਾਨ ਮਾਸਟਰ ਅਨੰਦ ਸਿੰਘ ਬਾਲਿਆਂਵਾਲੀ, ਸੁਖਪਾਲ ਕੌਰ ਬਾਲਿਆਂਵਾਲੀ ਤੇ ਉਨ੍ਹਾਂ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਹੌਸਲਾ ਅਫ਼ਜ਼ਾਈ ਕਰਕੇ ਹਰ ਸਾਲ ਕਿਤਾਬਾਂ ਦੀ ਹੱਟ ਲਗਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਰਾਮ ਨਾਟਕ ਕਲੱਬ ਬਾਲਿਆਂਵਾਲੀ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਕਿਹਾ ਕਿ ਟੀਮ ਨੇ ਬਾਲਿਆਂਵਾਲੀ ਵਿਖੇ ਸਾਹਿਤਿਕ ਹੱਟ ਲਗਾ ਕੇ ਆਮ ਲੋਕਾਂ ਨੂੰ ਵੀ ਸਾਹਿਤ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਕੀਤਾ ਹੈ ਕਿਉਕਿ ਕਿਤਾਬਾਂ ਪੜ੍ਹਨ ਨਾਲ ਹੀ ਜ਼ਿੰਦਗੀ ਜਿਉਣ ਦਾ ਵੱਲ ਮਿਲਦਾ ਹੈ | ਇਸ ਮੌਕੇ ਭੀੜ ਭੜੱਕੇ ਵਾਲੇ ਛੋਟੇ ਜਿਹੇ ਬਜ਼ਾਰ 'ਚ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਮਨਪਸੰਦ ਕਿਤਾਬਾਂ ਖ਼ਰੀਦਣ ਸਮੇਂ ਕਿਹਾ ਕਿ ਸਾਡੀ ਡਿਊਟੀ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ 'ਚ ਲੱਗ ਚੁੱਕੀ ਹੈ ਪ੍ਰੰਤੂ ਸਾਹਿਤਿਕ ਹੱਟ ਸਿਰਫ਼ ਬਾਲਿਆਂਵਾਲੀ ਵਿਖੇ ਹੀ ਵੇਖਣ ਨੂੰ ਮਿਲੀ ਹੈ | ਇਸ ਮੌਕੇ ਰਜਿੰਦਰ ਸਿੰਘ ਸੈਕਟਰੀ, ਸੇਠ ਰਾਜ ਕੁਮਾਰ, ਕੇ. ਕੇ. ਸ਼ਰਮਾ, ਸੁਖਵਿੰਦਰ ਸਿੰਘ ਏ. ਐਸ. ਆਈ., ਦਵਿੰਦਰ ਸਿੰਘ ਏ. ਐਸ. ਆਈ., ਸੁਖਵਿੰਦਰ ਸਿੰਘ ਏ. ਐਸ. ਆਈ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਆਰ. ਸੀ. ਸਕੂਲ ਦੀ ਖਿਡਾਰਨ ਸੁਖਪ੍ਰੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਪੁਲਿਸ ਲਾਈਨ ਮਾਨਸਾ ਵਿਖੇ ਪੁਲਿਸ ਯਾਦਗਾਰੀ ਦਿਵਸ ਮਨਾਇਆ
Ad Position 24