09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਰੇਲ ਗੱਡੀ 'ਚ ਲੁੱਟ ਦਾ ਸ਼ਿਕਾਰ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)-ਬਠਿੰਡਾ ਫ਼ਿਰੋਜ਼ਪੁਰ ਰੇਲਵੇ ਲਾਈਨ 'ਤੇ ਝੀਲ ਨੰਬਰ 3 ਦੇ ਪਿੱਛੇ ਝਾੜੀਆਂ ਵਿਚ ਇਕ ਨੌਜਵਾਨ ਜ਼ਖਮੀ ਪਿਆ ਹੈ, ਤਾਂ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਰਾਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ | ਉੱਥੇ ਝਾੜੀਆਂ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਪਿਆ ਸੀ | ਸਹਾਰਾ ਟੀਮ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਲੈ ਗਈ, ਜਿੱਥੇ ਡਾਕਟਰ ਦੁਆਰਾ ਇਲਾਜ ਸ਼ੁਰੂ ਕੀਤਾ ਗਿਆ | ਜ਼ਖਮੀ ਕਰਨ ਠਾਕੁਰ ਨੇ ਦੱਸਿਆ ਕਿ ਰਾਤ ਨੂੰ ਕਿਸੇ ਨੇ ਉਸ ਦਾ ਬੈਗ ਟਰੇਨ ਚੋਂ ਖੋਹ ਲਿਆ ਅਤੇ ਉਸ ਨੂੰ ਧੱਕਾ ਦੇ ਕੇ ਰੇਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ | ਉਸ ਦੇ ਬੈਗ ਵਿਚ 20000 ਰੁਪਏ ਸਨ | ਉਹ ਲੁਧਿਆਣਾ ਜਾ ਰਿਹਾ ਸੀ | ਉਸ ਦਾ ਇਲਾਜ ਸਹਾਰਾ ਟੀਮ ਦੁਆਰਾ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ 'ਬੰਦੀ ਛੋੜ ਦਿਵਸ' ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਗਲੀ ਖ਼ਬਰ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ ਦੁਕਾਨਦਾਰਾਂ ਦੀ ਪਹਿਲੇ ਦਿਨ ਦੀਵਾਲੀ ਫ਼ਿੱਕੀ ਰਹੀ
Ad Position 24