08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਿਤਾਬ 'ਜਾਂਬਾਜ਼ ਰਾਖਾ' ਤਲਵੰਡੀ ਸਾਬੋ ਵਿਖੇ ਲੱਖੀ ਜੰਗਲ ਖ਼ਾਲਸਾ ਜਥੇ ਵਲੋਂ ਰਿਲੀਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਤਲਵੰਡੀ ਸਾਬੋ, 2 ਨਵੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-1984 ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਨੂੰ ਸਮਰਪਿਤ ਕਿਤਾਬ 'ਜਾਂਬਾਜ਼ ਰਾਖਾ' ਅੱਜ ਤਲਵੰਡੀ ਸਾਬੋ ਵਿਖੇ ਲੱਖੀ ਜੰਗਲ ਖ਼ਾਲਸਾ ਜਥੇ ਦੇ ਪੜਾਅ 'ਤੇ ਗੁਰਮਤਿ ਸਮਾਗਮ ਮੌਕੇ ਰਿਲੀਜ਼ ਕੀਤੀ ਗਈ¢ ਜਥੇ ਵਲੋਂ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਸੀ¢ ਇਸ ਸਮਾਗਮ ਵਿਚ ਪਹਿਲਾ ਢਾਡੀ ਜਥੇ ਵਲੋਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ, ਕੀਰਤਨੀ ਸਿੰਘਾਂ ਵਲੋਂ ਕੀਰਤਨ ਉਪਰੰਤ ਡਾ. ਸੇਵਕ ਸਿੰਘ ਅਤੇ ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ¢ ਇਸ ਉਪਰੰਤ ਪੰਥਕ ਸ਼ਖ਼ਸੀਅਤਾਂ ਵਲੋਂ ਇਹ ਕਿਤਾਬ ਜਾਰੀ ਕੀਤੀ ਗਈ¢ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕਿਤਾਬ ਪ੍ਰਸਿੱਧ ਲੇਖਕ ਏ.ਆਰ. ਦਰਸ਼ੀ ਦੀ ਅੰਗਰੇਜ਼ੀ ਰਚਨਾ “The 7allant 4efender” ਦਾ ਪੰਜਾਬੀ ਉਲਥਾ ਹੈ, ਜਿਸ ਦਾ ਅਨੁਵਾਦ ਬੀਬੀ ਸਰਤਾਜ ਕੌਰ ਵਲੋਂ ਕੀਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਹ ਕਿਤਾਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੂਰਬੀਰ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਜੁਝਾਰੂ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣ ਦਾ ਇਕ ਸੁਹਿਰਦ ਤੇ ਭਾਵਪੂਰਤ ਯਤਨ ਹੈ¢ ਪ੍ਰਬੰਧਕਾਂ ਦੱਸਿਆ ਕਿ ਬੀਬੀ ਸਰਤਾਜ ਕੌਰ ਅਤੇ ਉਨ੍ਹਾਂ ਦਾ ਪਰਿਵਾਰ 1984 ਤੋਂ ਬਾਅਦ ਦੇ ਜੁਝਾਰੂ ਦÏਰ ਦੇ ਗਵਾਹ ਰਹੇ ਹਨ ਅਤੇ ਇਸ ਸੰਘਰਸ਼ ਨੂੰ ਨੇੜਿਉਂ ਤੱਕਿਆ ਤੇ ਹੰਢਾਇਆ ਹੈ¢ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਇਆ ਪੰਜਾਬੀ ਉਲਥਾ ਕਈ ਥਾਵਾਂ ਉੱਤੇ ਮੂਲ ਅੰਗਰੇਜ਼ੀ ਲਿਖਤ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ ਸੀ¢ ਨਵੇਂ ਉਲਥੇ ਵਿਚ ਮੂਲ ਲਿਖਤ ਨੂੰ ਬਰਕਰਾਰ ਰੱਖਦੇ ਹੋਏ, ਲੇਖਕ ਵਲੋਂ ਦਰਸਾਏ ਤੱਥਾਂ ਅਤੇ ਵਿਆਖਿਆ ਨੂੰ ਉਲਥਾਕਾਰ ਵਲੋਂ ਅਸਲ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ¢ ਇਹ ਕਿਤਾਬ ਭਾਈ ਦਲਜੀਤ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਦਿਲਬਾਗ ਸਿੰਘ, ਭਾਈ ਮਨਧੀਰ ਸਿੰਘ, ਜਥੇਦਾਰ ਪਿੱਪਲ ਸਿੰਘ, ਗਿਆਨੀ ਜੱਸਾ ਸਿੰਘ ਕੁੰਡਲ, ਡਾ. ਸੇਵਕ ਸਿੰਘ, ਬੀਬੀ ਸਰਤਾਜ ਕੌਰ ਅਤੇ ਬੀਬੀ ਅੰਮਿ੍ਤ ਕੌਰ ਵਲੋਂ ਜਾਰੀ ਕੀਤੀ ਗਈ¢

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਲਾਇਨਜ਼ ਕਲੱਬ ਨੇ ਲਗਾਇਆ ਮੈਗਾ ਮੈਡੀਕਲ ਕੈਂਪ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਇਕੱਤਰਤਾ <br/>
Ad Position 24