ਗੋਨਿਆਣਾ, 2 ਨਵੰਬਰ (ਲਛਮਣ ਦਾਸ ਗਰਗ)-ਗੋਨਿਆਣਾ ਲਾਇਨਜ਼ ਕਲੱਬ ਮੇਨ ਵਲੋਂ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਸੈਕਟਰੀ ਸੁਖਪਾਲ ਸਿੰਘ ਬੁੱਟਰ, ਅਮਿਤ ਮੋਂਗਲਾ ਖ਼ਜ਼ਾਨਚੀ, ਡਾ ਪਵਨ ਜਿੰਦਲ, ਐਡਵੋਕੇਟ ਮਨਦੀਪ ਸਿੰਘ ਮੱਕੜ, ਹਰਦੀਪ ਸਿੰਘ, ਰਜਨੀਸ਼ ਕੁਮਾਰ ਰਾਜੂ ਅਤੇ ਸਮੂਹ ਮੈਂਬਰ, ਆਰ ਗਗਨ ਹਸਪਤਾਲ ਬਠਿੰਡਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਪ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਲਗਾਇਆ ਗਿਆ¢ ਰਕੇਸ਼ ਕੁਮਾਰ ਰੋਮਾ ਸਾਬਕਾ ਕੌਂਸਲਰ ਅਤੇ ਜਲੰਧਰ ਸਿੰਘ ਕੌਂਸਲਰ ਨੇ ਮੁੱਖ ਮਹਿਮਾਨ ਅਤੇ ਪ੍ਰੇਮ ਕੁਮਾਰ ਅਰੋੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਕੈਂਪ ਵਿਚ ਗਗਨ ਹਸਪਤਾਲ ਬਠਿੰਡਾ ਦੇ ਡਾਕਟਰ ਇਸ਼ਾਨ ਬਾਂਸਲ ਚਮੜੀ ਦੇ ਰੋਗਾਂ ਦੇ ਮਾਹਿਰ, ਡਾ ਕੁਨਾਲ ਸਿੰਗਲਾ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ, ਡਾ ਗੁਰਜੋਧ ਸਿੰਘ ਹੱਡੀਆਂ ਦੇ ਮਾਹਿਰ ਨੇ ਵੱਡੀ ਗਿਣਤੀ ਵਿਚ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ¢ ਇਸ ਮੌਕੇ ਸਾਬਕਾ ਪ੍ਰਧਾਨ ਗੋਬਿੰਦ ਰਾਮ, ਬਵਨੀਸ਼ ਕੁਮਾਰ ਮੋਂਗਾ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ, ਜਸਵੀਰ ਸਿੰਘ ਸਾਬਕਾ ਕੌਂਸਲਰ, ਪ੍ਰਭਜੋਤ ਸਿੰਘ ਮੱਕੜ, ਦਿਲਪ੍ਰੀਤ ਸਿੰਘ ਮੱਕੜ, ਵਿਨੋਦ ਕੁਮਾਰ ਜੀਦੇ ਵਾਲੇ, ਪਿ੍ੰਸ ਰੋਮਾਣਾ, ਵਿਨੋਦ ਕੁਮਾਰ ਸੀਤੇ ਭੋਲੇ ਵਾਲੇ, ਲਾਜਪਤ ਗੋਇਲ, ਸੰਦੀਪ ਕੁਮਾਰ ਗਰੋਵਰ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ¢