ਭੀਖੀ, 2 ਨਵੰਬਰ (ਬਲਕਾਰ ਸਿੰਘ ਸਹੋਤਾ)-ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈੱਲਫੇਅਰ ਕਮੇਟੀ ਵਲੋਂ ਸ਼੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਜਨਮ ਉਤਸਵ ਮੌਕੇ ਸਥਾਨਕ ਸ਼ਿਵ ਮੰਦਿਰ ਵਿਖੇ ਵਿਸ਼ਾਲ ਸੰਕੀਰਤਨ ਦਾ ਆਯੋਜਨ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ | ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵੀ ਨਰਿੰਦਰ ਜਿੰਦਲ ਡੀਸੀ, ਗਣੇਸ਼ ਪੂਜਨ ਸੰਜੀਵ ਕੁਮਾਰ ਮੱਤੀ ਵਾਲੇ, ਸ਼੍ਰੀ ਹਨੂੰਮਾਨ ਪੂਜਨ ਹਰਬੰਸ ਲਾਲ ਬਾਂਸਲ ਪ੍ਰਧਾਨ ਹਨੂੰਮਾਨ ਮੰਦਿਰ ਕਮੇਟੀ, ਝੰਡਾ ਰਸਮ ਡਾ. ਦੀਪਕ ਸਿੰਗਲਾ ਮੌੜਾਂ ਵਾਲੇ, ਚੁੰਨੀ ਰਸਮ ਵਰਿੰਦਰ ਗੋਇਲ ਸ਼ੇਰਪੁਰੀਆ ਅਤੇ ਲਵਜੀਤ ਜੋਨੀ ਸ਼ੇਰਪੁਰੀਆ ਵਲੋਂ ਅਦਾ ਕੀਤੀ ਗਈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ | ਸੰਕੀਰਤਨ ਦੌਰਾਨ ਯਦੂਵੰਸ਼ੀ ਬ੍ਰਦਰਜ ਨੇ ਬਾਬਾ ਸ਼ਿਆਮ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਕੀਲਿਆ | ਇਸ ਤੋਂ ਇਲਾਵਾ ਭਜਨ ਗਾਇਕ ਪੁਨੀਤ ਗੋਇਲ, ਚਿੰਕੂ ਸਿੰਗਲਾ, ਸੁਨੀਲ ਕੁਮਾਰ ਨੀਟਾ ਵਲੋਂ ਵੀ ਗੁਨਗਾਨ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਸ਼ਿਆਮ ਜਨਮ ਉਤਸਵ ਮੌਕੇ ਕੇਕ ਵੀ ਕੱਟਿਆ ਗਿਆ | ਜੈ ਮਾਂ ਨੈਨਾ ਦੇਵੀ ਲੰਗਰ ਕਮੇਟੀ ਭੀਖੀ ਵਲੋਂ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ | ਇਸ ਮੌਕੇ ਮੰਡਲ ਪ੍ਰਧਾਨ ਸੁਰੇਸ਼ ਕੁਮਾਰ ਸ਼ਸ਼ੀ, ਸਕੱਤਰ ਕਰਨ ਗਰਗ, ਦੀਪਕ ਕੁਮਾਰ ਸ਼ਿੰਟੂ, ਅਸ਼ੋਕ ਕੁਮਾਰ ਬੱਗਾ, ਜਤਿੰਦਰ ਵਿੱਕੀ ਮੋੜੀਗੱਡ, ਅਮਨਦੀਪ ਮਿੱਤਲ, ਰਵਿੰਦਰ ਗਰਗ ਮੋੜੀਗੱਡ, ਸੰਦੀਪ ਜਿੰਦਲ, ਗੁਰਦੀਪ ਸ਼ਾਰਦਾ, ਪ੍ਰਦੀਪ ਗਰਗ, ਪ੍ਰਸ਼ੋਤਮ ਗੋਇਲ ਬਿੱਲੂ, ਸੋਨੂੰ ਸ਼ਰਮਾ, ਅਮਿਤ ਮਹਿਤਾ ਵਿੱਕੀ, ਰਾਜੀਵ ਗਰਗ, ਵਰਿੰਦਰ ਜਿੰਦਲ, ਮਨੋਜ਼ ਮੋਜੀ, ਗਿਰਧਾਰੀ ਲਾਲ, ਰਜਨੀਸ਼ ਸ਼ਰਮਾ, ਬਲਰਾਜ ਬਾਂਸਲ, ਅਸ਼ਵਨੀ ਅਸਪਾਲ, ਰਜਿੰਦਰ ਬਾਂਸਲ ਮਿੱਠੂ, ਜੀਵੇਸ਼ ਸਿੰਗਲਾ, ਕਿ੍ਸ਼ਨ ਗੋਇਲ, ਗੁਲਸ਼ਨ ਮਿੱਤਲ, ਵਿਨੈ ਮਹਿਤਾ, ਜੋਨੀ ਬਾਂਸਲ ਆਦਿ ਹਾਜ਼ਰ ਸਨ |