ਭਵਾਨੀਗੜ੍ਹ, 2 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਆਪਣੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਮਿਤੀ 8 ਨਵੰਬਰ ਨੂੰ ਸਥਾਨਕ ਰਵੀਦਾਸ ਧਰਮਸ਼ਾਲਾ ਵਿਖੇ ਲਗਵਾਇਆ ਜਾ ਰਿਹਾ ਹੈ, ਇਸ ਕੈਂਪ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਤੂਰ, ਜਗਤਾਰ ਸ਼ਰਮਾ ਨਮਾਂਦਾ ਅਤੇ ਮੰਗਤ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਅਤੇ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋੜਵੰਦਾਂ ਦੀ ਜਾਂਚ ਕਰਦਿਆਂ ਮਰੀਜ਼ਾਂ ਨੂੰ ੂ ਮੁਫ਼ਤ ਐਨਕਾਂ ਅਤੇ ਮੁਫ਼ਤ ਦਵਾਈਆਂ ਦੇਣਗੇ | ਇਸ ਮੌਕੇ 'ਤੇ ਉਕਤ ਆਗੂਆਂ ਤੋਂ ਇਲਾਵਾ ਵਰਿੰਦਰ ਮਿੱਤਲ, ਹਰਵਿੰਦਰ ਕੌਰ ਕੌਂਸਲਰ,ਅਮਰੀਕ ਸਿੰਘ ਵਿੱਕੀ, ਸਵਰਨਜੀਤ ਸਿੰਘ ਕੌਂਸਲਰ, ਬਲਵਿੰਦਰ ਸਿੰਘ ਪੂਨੀਆਂ, ਹਰਦੀਪ ਸਿੰਘ ਤੂਰ, ਗੁਰਤੇਜ ਸਿੰਘ ਕੌਂਸਲਰ ਅਤੇ ਸੁਰਜੀਤ ਸਿੰਘ ਮੱਟਰ ਨੇ ਕਿਹਾ ਕਿ ਇਸ ਕੈਂਪ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਲੋੜਵੰਦਾਂ ਨੂੰ ਇਸ ਕੈਂਪ ਵਿਚ ਪਹੁੰਚ ਕੇ ਲਾਭ ਉਠਾਉਣ ਦੀ ਅਪੀਲ ਕੀਤੀ |