ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਕੌਂਸਲਰ ਸੁਰਿੰਦਰ ਸਿੰਘ ਭਿੰਡਰ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਉੱਤੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰ ਕੇ ਪੰਜਾਬੀਆਂ ਨਾਲ ਜੋ ਧ੍ਰੋਹ ਕੀਤਾ ਹੈ, ਉਹ ਅਸਿਹਣਯੋਗ ਘਟਨਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਹੀ ਮਤਰੇਆ ਸਲੂਕ ਕਰ ਰਹੀ ਹੈ | ਅਸਲੀਅਤ ਤਾਂ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬੀਆਂ ਦੀ ਇਕੱਠਮੁਠਤਾ ਕਾਰਨ ਜੋ ਅੰਦੋਲਨ ਜਿੱਤਿਆ ਗਿਆ ਸੀ, ਉਸ ਨੂੰ ਬਰਦਾਸ਼ਤ ਕਰਨ ਭਾਜਪਾ ਦੇ ਵੱਸ ਤੋਂ ਬਾਹਰ ਹੈ, ਜਿਸ ਕਾਰਨ ਅਜਿਹੀਆਂ ਧੱਕੇਸ਼ਾਹੀਆਂ ਦਾ ਦੌਰ ਸਾਨੂੰ ਝੱਲਣਾ ਪੈ ਰਿਹਾ ਹੈ | ਇਸ ਤੋਂ ਵੀ ਪੰਜਾਬੀਆਂ ਨਾਲ ਧੱਕਾ ਕਰਨ ਦਾ ਦੋਸ਼ ਲਗਾਉਂਦਿਆਂ ਭਿੰਡਰ ਅਤੇ ਬਾਂਸਲ ਨੇ ਕਿਹਾ ਕਿ ਪਹਿਲਾ ਵੀ ਚੰਡੀਗੜ੍ਹ ਵਿਚ ਪੰਜਾਬ ਦਾ ਹੱਕ ਖੋਂਹਦਿਆਂ ਮੁਲਾਜ਼ਮਾਂ ਦੀ ਭਰਤੀ ਵਿਚੋਂ ਅਨੁਪਾਤ ਘਟਾਉਣਾ, ਪੰਜਾਬੀ ਬੋਲੀ ਨੂੰ ਦਫ਼ਤਰਾਂ ਵਿਚੋਂ ਅਣਗੌਲਿਆ ਕਰਨਾ ਅਤੇ ਹੁਣ ਸੈਨੇਟ ਭੰਗ ਕਰ ਕੇ ਲੋਕਤੰਤਰੀ ਪ੍ਰੀਕਿਆ ਰਾਹੀਂ ਚੁਣੇ ਜਾਂਦੇ ਨੁਮਾਇੰਦਿਆਂ ਨੂੰ ਬਾਹਰ ਕਰ ਕੇ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਇਸ ਮਸਲੇ ਉੱਤੇ ਚੁੱਪੀ ਇਸ ਦੇ ਦੋਗਲੇਪੁਣੇ ਨੂੰ ਵੀ ਦਰਸਾਉਂਦੀ ਹੈ |