08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਰਹੂਮ ਸੰਤ ਰਾਮ ਸਿੰਗਲਾ ਦੀ ਯਾਦ ਵਿਚ ਲੱਗੇ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਲਿਆ ਲਾਹਾ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਆਪਣੇ ਪਿਤਾ ਮਰਹੂਮ ਸ੍ਰੀ ਸੰਤ ਰਾਮ ਸਿੰਗਲਾ ਦੀ ਨਿੱਘੀ ਯਾਦ ਵਿਚ ਆਰੰਭੀ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਸੰਗਰੂਰ ਦੀ ਸੁੰਦਰ ਇਨਕਲੇਵ (ਬਸਤੀ) ਵਿਚ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਵੱਡੀ ਗਿਣਤੀ ਵਿਚ ਸੁੰਦਰ ਬਸਤੀ ਤੋਂ ਇਲਾਵਾ ਨਜ਼ਦੀਕੀ ਹੋਰ ਕਲੋਨੀਆਂ ਦੇ ਵਸਨੀਕਾਂ, ਮਰੀਜ਼ਾਂ ਨੇ ਵੀ ਕੈਂਪ ਦਾ ਭਰਪੂਰ ਲਾਹਾਂ ਲਿਆ | ਇਸ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਮੈਡੀਕਲ ਕੈਂਪਾਂ ਦੀ ਉਪਰੋਕਤ ਲੜੀ ਪਿਛਲੇ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਹੈ | ਕੈਂਪ ਵਿਚ ਮਾਹਿਰ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਦੇ ਲੈਨਜ ਵੀ ਪਾਏ ਗਏ ਹਨ | ਵੱਡੀ ਗਿਣਤੀ ਵਿਚ ਲੋੜਵੰਦਾਂ ਨੂੰ ਅਨੇਕਾਂ ਦੇ ਨਾਲ ਨਾਲ ਚਮੜੀ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਕੈਂਪ ਵਿਚ ਮੌਜੂਦ ਸਿੰਗਲਾ ਪਰਿਵਾਰ ਨੇ ਜਿੱਥੇ ਮਰੀਜ਼ਾਂ ਦੀ ਪੂਰੀ ਲਗਨ ਨਾਲ ਸੇਵਾ ਕੀਤੀ ਉੱਥੇ ਮਰੀਜ਼ਾਂ ਦੇ ਆਉਣ ਜਾਣ ਲਈ ਬੱਸਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਉਨ੍ਹਾਂ ਸੰਕਲਪ ਦੁਹਰਾਇਆ ਕਿ ਸਿਹਤਮੰਦ ਪੰਜਾਬ ਦੀ ਸਿਰਜਨਾ ਲਈ ਸਿੰਗਲਾ ਪਰਿਵਾਰ ਦੇ ਯਤਨ ਜਾਰੀ ਰਹਿਣਗੇ | ਇਸ ਦਰਸ਼ਨ ਕਾਂਗੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਵਿੰਦਰ ਬਜਾਜ, ਬਾਬੂ ਪ੍ਰਕਾਸ਼ ਲਾਲ ਗੰਗਾ, ਹਾਕਮ ਸਿੰਘ, ਅਭਿਸ਼ੇਕ ਰਾਵਤ, ਹਰਪਾਲ ਸੋਨੂੰ, ਬਲਾਕ ਪ੍ਰਧਾਨ ਰੋਕੀ ਬਾਂਸਲ, ਸਕਤੀਜੀਤ ਸਿੰਘ, ਰਵੀ ਚਾਵਲਾ, ਨੱਥੂ ਲਾਲ ਢੀਂਗਰਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਹਨੀ ਗਾਬਾ, ਕੌਂਸਲਰ ਮਨੀ ਕਥੂਰੀਆ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਤਰਨ ਤਾਰਨ ਦੀ ਜ਼ਿਮਨੀ ਚੋਣ ਭਾਰੀ ਬਹੁਮਤ ਨਾਲ ਜਿੱਤੀ ਜਾਵੇਗੀ-ਜਥੇਦਾਰ ਸੰਗਾਲਾ ਅਗਲੀ ਖ਼ਬਰ ਪੰਜਾਬ ਦਿਵਸ ਉੱਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਕੇ ਕੇਂਦਰ ਨੇ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਧ੍ਰੋਹ-ਭਿੰਡਰ,...
Ad Position 24