05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਨਦੀਪ ਰਿੰਪੀ ਦੇ ਨਾਵਲ 'ਵਕਤ ਦੇ ਖੀਸੇ ਚੋਂ' ਨੂੰ ਮਿਲਿਆ ਪੁਰਸਕਾਰ

Ad Position 21
No active advertisement
ਅਜੀਤ ਡੈਸਕ 01-06-2025
ਰੂਪਨਗਰ, 31 ਮਈ (ਯਸ਼ਵੰਤ ਬੱਸੀ)-ਲੇਖਕਾ ਮਨਦੀਪ ਰਿੰਪੀ ਰੂਪਨਗਰ ਦੇ ਨਾਵਲ 'ਵਕਤ ਦੇ ਖੀਸੇ 'ਚੋਂ' ਨੂੰ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਵਲੋਂ 'ਮਾਤਾ ਸ਼ਿੰਦਰਪਾਲ ਕੌਰ ਯਾਦਗਾਰੀ' ਨਾਵਲ ਪੁਰਸਕਾਰ 2024 ਲਈ ਨਿਵਾਜਿਆ ਗਿਆ ਹੈ | ਇਸ ਅਕਾਦਮੀ ਵਲੋਂ ਹਰ ਸਾਲ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਤੇ ਨਾਵਲਾਂ ਨੂੰ ਗਠਿਤ ਜਿਊਰੀ ਰਾਹੀਂ ਚੁਣ ਕੇ ਇਹ ਪੁਰਸਕਾਰ ਪੁਸਤਕ ਲਈ ਪ੍ਰਦਾਨ ਕੀਤਾ ਜਾਂਦਾ ਹੈ | ਇਸ ਪੁਰਸਕਾਰ 'ਚ ਲੇਖਕਾ ਨੂੰ ਸਨਮਾਨ ਚਿੰਨ੍ਹ, ਲੋਈ ਤੇ ਰਾਸ਼ੀ ਨਾਲ਼ ਸਨਮਾਨਿਤ ਕੀਤਾ ਜਾਂਦਾ ਹੈ | ਜ਼ਿਕਰਯੋਗ ਹੈ ਕੇ ਇਸ ਨਾਵਲ ਤੋਂ ਪਹਿਲਾਂ ਮਨਦੀਪ ਰਿੰਪੀ ਦੀਆਂ ਹੁਣ ਤੱਕ ਨੌਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਕਾਵਿ ਸੰਗ੍ਰਹਿ ਜਦੋਂ ਤੂੰ ਚੁੱਪ ਸੀ, ਕਹਾਣੀ ਸੰਗ੍ਰਹਿ ਹਾਂ! ਮੈਂ ਲਾਲਚੀ ਹਾਂ, ਨਾਵਲ ਜ਼ਿੰਦਗੀ ਪਰਤ ਆਈ ਤੇ ਬਾਲ ਸਾਹਿੱਤ ਦੀਆਂ ਪੁਸਤਕਾਂ 'ਕਿੱਟੀ ਦੀ ਖੀਰ', ''ਹਾਂ! ਮੈਂ ਡੀ. ਸੀ. ਲੱਗਣਾ', ''ਦੇਖਿਓ! ਕਿਤੇ ਭੁੱਲ ਨਾ ਜਾਇਓ'', 'ਚੂਹੀ ਨੂੰ ਬੁਖ਼ਾਰ ਚੜਿ੍ਹਆ', ''ਰਾਜਵੀਰ ਦਾ ਓਰੀਓ' ਮੁੱਖ ਹਨ | ਮਨਦੀਪ ਰਿੰਪੀ ਦਾ ਨਾਵਲ 'ਵਕਤ ਦੇ ਖੀਸੇ 'ਚੋਂ' ਪੰਜਾਬ ਦੇ ਕਾਲ਼ੇ ਦÏਰ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੋਇਆ ਅੱਜ ਦੇ ਨÏਜਵਾਨਾਂ ਦੀਆਂ ਸਮੱਸਿਆਵਾਂ ਨੂੰ ਉਭਾਰਦਾ ਕਈ ਤੱਥਾਂ 'ਤੇ ਝਾਤ ਪਾਉਂਦਾ ਹੈ | ਇਨ੍ਹਾਂ ਦੀਆਂ ਪੁਸਤਕਾਂ 'ਕਿੱਟੀ ਦੀ ਖੀਰ' ਤੇ 'ਜ਼ਿੰਦਗੀ ਪਰਤ ਆਈ' ਸਿੱਖਿਆ ਵਿਭਾਗ ਵਲੋਂ ਸਕੂਲ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਪੁਸਤਕਾਂ ਹਨ |

Ad Position 22
No active advertisement
ਪਿਛਲੀ ਖ਼ਬਰ ਸਨ ਟਾਵਰ ਵੈਲਫੇਅਰ ਫਰੰਟ ਨੇ ਬਜ਼ੁਰਗਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਮੋਰਿੰਡਾ ਵਿਖੇ ਇਕੱਤਰਤਾ
Ad Position 24