05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕਾਲਜ ਪੜ੍ਹਨ ਗਈ ਲੜਕੀ ਦੀ ਨਹਿਰ 'ਚੋਂ ਕੱਢੀ ਕਾਰ 'ਚੋਂ ਲਾਸ਼ ਬਰਾਮਦ <br/>

Ad Position 21
No active advertisement
ਅਜੀਤ ਡੈਸਕ 01-06-2025
ਰੂਪਨਗਰ, 31 ਮਈ (ਸਟਾਫ਼ ਰਿਪੋਰਟਰ)-ਰੂਪਨਗਰ ਤੋਂ ਸ੍ਰੀ ਚਮਕੌਰ ਸਾਹਿਬ ਮਾਰਗ 'ਤੇ ਇਕ ਕਾਰ ਨਹਿਰ 'ਚ ਡਿੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ, ਜਦ ਕਿ ਲੜਕੇ ਦਾ ਬਚਾਅ ਹੋ ਗਿਆ, ਪਰ ਲੜਕੀ ਦੇ ਪਰਿਵਾਰ ਨੇ ਲੜਕੇ ਤੇ ਉਸ ਦੇ ਪਰਿਵਾਰ 'ਤੇ ਮੌਤ ਦੇ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ | ਜਾਣਕਾਰੀ ਅਨੁਸਾਰ ਪਿੰਡ ਮਨਸੂਹਾ ਦੀ ਸਰਕਾਰੀ ਕਾਲਜ ਰੂਪਨਗਰ 'ਚ ਪੜ੍ਹਦੀ ਬੀ. ਏ. ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਮਾਛੀਵਾੜਾ ਦੇ ਪਿੰਡ ਗੁਰੂ ਗੜ ਵਾਸੀ ਜਸਪ੍ਰੀਤ ਸਿੰਘ ਦੇ ਨਾਲ ਕਾਰ 'ਚ ਸਵਾਰ ਹੋ ਕੇ ਚਮਕੌਰ ਸਾਹਿਬ ਮਾਰਗ 'ਤੇ ਜਾ ਰਹੀ ਸੀ ਕਿ ਕਾਰ ਸ਼ੱਕੀ ਹਾਲਾਤਾਂ 'ਚ ਸਰਹਿੰਦ ਨਹਿਰ 'ਚ ਡਿੱਗ ਗਈ, ਪਰ ਕਾਰ ਦੇ ਨਹਿਰ 'ਚ ਡਿੱਗਣ ਦਾ ਦੋ ਦਿਨ ਬਾਅਦ ਉਦੋਂ ਪਤਾ ਲੱਗਾ, ਜਦੋਂ ਲੜਕੀ ਘਰ ਨਾ ਪੁੱਜੀ ਤੇ ਲੜਕੀ ਦੇ ਪਰਿਵਾਰ ਨੇ ਉਸ ਦੀ ਭਾਲ ਕਰਦਿਆਂ ਉਸਦਾ ਸ਼ੋਸ਼ਲ ਮੀਡੀਆ ਅਕਾਊਾਟ ਚੈੱਕ ਕੀਤਾ, ਤਾਂ ਜਸਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਜਾਣਕਾਰੀ ਮਿਲੀ, ਜਿਸ ਨਾਲ ਪੋਸਟਾਂ ਦੀ ਸਾਂਝ ਸੀ, ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਜਸਪ੍ਰੀਤ ਸਿੰਘ ਦੇ ਘਰ ਸੰਪਰਕ ਕੀਤਾ ਤਾਂ ਉੱਥੋ ਹੀ ਕਾਰ ਨਹਿਰ 'ਚ ਡਿੱਗਣ ਦੀ ਜਾਣਕਾਰੀ ਮਿਲੀ | ਪੁਲਿਸ ਵਲੋਂ ਕਾਰ ਨਹਿਰ 'ਚੋਂ ਬਾਹਰ ਕੱਢੀ ਗਈ ਤਾਂ ਲੜਕੀ ਜਸ਼ਨਪ੍ਰੀਤ ਕੌਰ ਮਿ੍ਤਕ ਹਾਲਤ 'ਚ ਕਾਰ 'ਚੋਂ ਬਾਹਰ ਕੱਢੀ ਗਈ, ਪਰ ਇਸ ਘਟਨਾ ਤੋਂ ਬਾਅਦ ਲੜਕੀ ਦਾ ਪਰਿਵਾਰ ਲੜਕੇ ਅਤੇ ਉਸ ਦੇ ਪਰਿਵਾਰ ਤੇ ਸਾਜਿਸ਼ ਤਹਿਤ ਮਾਰਨ ਦੇ ਦੋਸ਼ ਲਗਾ ਰਿਹਾ ਹੈ | ਓਧਰ ਪੁਲਿਸ ਵਲੋਂ ਲੜਕੇ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ, ਜੋ ਉਸ ਦਿਨ ਕਾਰ ਚਲਾ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਕੁੱਟਮਾਰ, 3 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਨ. ਐਫ. ਐਲ. ਨਵਾਂ ਨੰਗਲ 'ਚ ਮੌਕ ਡਰਿੱਲ <br/>
Ad Position 24