ਨੂਰਪੁਰ ਬੇਦੀ, 1 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਉਂਕਾਰ ਸਿੰਘ ਐਸ.ਓ.ਸੀ. ਭਾਰਤ ਸਕਾਊਟ ਗਾਈਡ ਪੰਜਾਬ, ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ ਵਿਖੇ ਸਕੂਲ ਦੇ ਪਿ੍ੰਸੀਪਲ ਪਾਖਰ ਸਿੰਘ ਦੀ ਦੇਖਰੇਖ ਹੇਠ ਤਿ੍ਤੀਆ ਸੋਪਾਨ ਸਕਾਊਟ ਗਾਈਡ ਟੈਸਟਿੰਗ ਕੈਂਪ ਅੱਜ ਸਮਾਪਤ ਹੋ ਗਿਆ | ਕੈਂਪ ਦੀ ਅਗਵਾਈ ਸਰਦਾਰ ਸੁਰਿੰਦਰ ਸਿੰਘ ਜ਼ਿਲ੍ਹਾ ਔਰਗੇਨਾਈਜਿੰਗ ਕਮਿਸ਼ਨਰ ਸਕਾਊਟ ਅਤੇ ਚਰਨਪ੍ਰੀਤ ਸਿੰਘ ਏ.ਐਸ.ਓ.ਸੀ ਨੇ ਕੀਤੀ | ਕੈਂਪ ਦੌਰਾਨ ਪਿ੍ੰਸੀਪਲ ਪਾਖਰ ਸਿੰਘ ਨੇ ਬਤੌਰ ਕੈਂਪ ਇੰਚਾਰਜ ਆਪਣੀ ਡਿਊਟੀ ਬਖੂਬੀ ਨਿਭਾਈ ਤੇ ਦੀਪੰਕਰ ਕੌਸ਼ਲ ਸਕਾਊਟ ਮਾਸਟਰ ਦੀ ਅਣਥੱਕ ਮਿਹਨਤ ਸਦਕਾ ਕੈਂਪ ਪੂਰਨ ਸਫਲ ਰਿਹਾ | ਇਸ ਦੌਰਾਨ ਸਕਾਊਟ ਗਾਈਡ ਨੇ ਸਕਾਊਟਿੰਗ ਦਾ ਇਤਿਹਾਸ, ਸਕਾਊਟ ਦੇ ਨਿਯਮ, ਸਕਾਊਟ ਦਾ ਪ੍ਰਣ, ਦਿਸ਼ਾਵਾਂ ਦਾ ਗਿਆਨ, ਐਸਟੀਮੇਸ਼ਨ, ਰੈਡ ਕਰਾਸ, ਖੋਜ ਚਿੰਨ, ਫਲੈਗ ਪ੍ਰਣਾਲੀ, ਅਨੁਸ਼ਾਸਨ, ਆਤਮ ਵਿਸ਼ਵਾਸ, ਨੈਤਿਕ ਕਦਰਾਂ ਕੀਮਤਾਂ ਨੂੰ ਸਕਾਊਟ ਗਾਈਡ ਪ੍ਰਦਾਨ ਕਰਨ ਲਈ ਜਿਲਾ ਰੂਪਨਗਰ ਦੀ ਟੀਮ ਨੇ ਪੂਰਾ ਸਹਿਯੋਗ ਦਿੱਤਾ | ਕੈਂਪ ਦੌਰਾਨ ਅਵਤਾਰ ਸਿੰਘ ਜ਼ਿਲ੍ਹਾ ਸਕੱਤਰ ਪਰਮਿੰਦਰ ਕੌਰ ਡੀ.ਓ. ਸੀ. ਗਾਈਡ, ਅਮਰਜੀਤ ਕੌਰ ਮਾਵੀ ਡੀ.ਟੀ.ਸੀ ਗਾਈਡ, ਜਗਮੋਹਨ ਸਿੰਘ ਸਕਾਊਟ ਮਾਸਟਰ, ਸਰਬਜੀਤ ਸਿੰਘ ਮਾਵੀ ਅਤੇ ਸਮੂਹ ਸਕੂਲ ਸਟਾਫ਼ ਮੈਂਬਰਾਂ ਦੇ ਸਹਿਯੋਗ ਸਦਕਾ ਕੈਂਪ ਪੂਰਨ ਸਫਲ ਰਿਹਾ |