06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡੀ. ਏ. ਵੀ. ਸਕੂਲ ਤਖ਼ਤਗੜ੍ਹ ਵਿਖੇ 'ਯੁੱਧ ਨਸ਼ਿਆ ਵਿਰੁੱਧ' ਨਾਟਕ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਸਰੋਤੇ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਅੱਜ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਾਟਕ ''ਯੁੱਧ ਨਸ਼ਿਆਂ ਵਿਰੁੱਧ'' ਸਕੂਲ ਦੇ ਵਿਦਿਆਰਥੀਆਂ ਦੁਆਰਾ ਬਾਖੂਬੀ ਖੇਡਿਆ ਗਿਆ | ਨਾਟਕ ਦੀ ਸਫਲ ਪੇਸ਼ਕਾਰੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਸੌਹੁੰ ਵੀ ਚੁਕਾਈ | ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਿੰਧ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਬਲਵੰਤ ਸਿੰਘ ਸਰੋਆ ਨੇ ਕਿਹਾ ਕਿ ਨਸ਼ਿਆ ਨੇ ਪੰਜਾਬ ਅਗਲੀ ਪੀੜ੍ਹੀ ਨੂੰ ਖੋਖਲਾ ਬਣਾ ਕੇ ਰੱਖ ਦਿੱਤਾ ਹੈ | ਉਹਨਾਂ ਕਿਹਾ ਕਿ ਨਸ਼ਿਆ ਨੇ ਜਿਥੇ ਨੌਜਵਾਨਾਂ ਵਿਚ ਨਿਪੁੰਸ਼ਕਤਾ ਪੈਦਾ ਕੀਤੀ ਹੈ, ਉੱਥੇ ਚੰਗੇ ਭਲੇ ਪਰਿਵਾਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ | ਉਹਨਾਂ ਕਿਹਾ ਕਿ ਨਸ਼ੇ ਸਾਨੂੰ ਮਾਨਸਿਕ, ਸਰੀਰਕ ਤੇ ਬੌਧਿਕ ਤੌਰ 'ਤੇ ਕੰਗਾਲ ਕਰਦੇ ਹਨ | ਸਕੂਲ ਦੇ ਪਿ੍ੰ.ਹਰਦੀਪ ਸਿੰਘ ਅਤੇ ਕਮੇਟੀ ਮੈਂਬਰ ਬਲਵੀਰ ਸਿੰਘ ਭੱਟੋਂ ਨੇ ਪੰਜਾਬ ਸਰਕਾਰ ਵਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ | ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਤੇ ਨਸ਼ੇ ਲਈ ਮਜਬੂਰ ਕਰਨ ਵਾਲੇ ਲੋਕਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ |ਤਾਂ ਕਿ ਇਸ ਜੁਰਮ ਨੂੰ ਵੱਧਣ ਤੋਂ ਰੋਕਿਆ ਜਾ ਸਕੇ | ਸਕੂਲ ਦੇ ਸੀਨੀਅਰ ਅਧਿਆਪਕ ਹਰਸ਼ਰਨ ਸਿੰੰਘ ਨੇ ਵਿਦਿਆਰਥੀਆਂ ਨਸ਼ਿਆ ਵਿਰੁੱਧ ਦਲੀਲਾਂ ਦਿੱਤੀਆਂ | ਇਸ ਮੌਕੇ ਨਾਟਕ ਦੇ ਅਦਾਕਾਰਾਂ ਜਿਹਨਾਂ ਵਿਚ ਮਨਪ੍ਰੀਤ ਕੌਰ ਤੇ ਜੈਸਮੀਨ ਕੌਰ ਸਮੇਤ ਸਾਰੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਮੱਖਣ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਨਾਟਕ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਨਾਟਕ ਤਿਆਰ ਕਰਵਾਉੇਣ ਵਾਲੇ ਅਧਿਆਪਕਾ ਹਿਮਾਨੀ ਸ਼ਰਮਾ ਤੇ ਸੁਮਨ ਸ਼ਰਮਾ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਧਿਆਪਕ ਹਰੀਸ਼ ਸੋਨੀ, ਮੈਡਮ ਸੁਨੀਤਾ ਦਵੇਦੀ, ਮੈਡਮ ਅਮਰਿੰਦਰ ਕੌਰ, ਕੁਲਵਿੰਦਰ ਰਾਣਾ, ਮੈਡਮ ਸੀਮਾ, ਮੈਡਮ ਕੋਮਲ ਤੇ ਹੋਰ ਸਟਾਫ਼ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਰਾਕੇਸ਼ ਸ਼ਰਮਾ ਨੂੰ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਸਮਾਰੋਹ <br/> ਅਗਲੀ ਖ਼ਬਰ ਸ. ਸ. ਸ. ਸਕੂਲ ਕਾਂਗੜ ਵਿਖੇ ਤਿ੍ਤੀਆ ਸੋਪਾਨ ਸਕਾਊਟ ਗਾਈਡ ਟੈਸਟਿੰਗ ਕੈਂਪ ਸਮਾਪਤ <br/>
Ad Position 24