07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਤਲੁਜ ਦਰਿਆ ਵਿਚੋਂ ਪੁਲਿਸ ਨੇ ਬਰਾਮਦ ਕੀਤੀ ਅਣਪਛਾਤੀ ਲਾਸ਼

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਹਰਦੀਪ ਸਿੰਘ, ਢੀਡਸਾ ਰਾਜੇਸ਼ ਚੌਧਰੀ)-ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਪੁਲਿਸ ਚੌਕੀ ਹਰੀਪੁਰ ਦੇ ਇੰਚਾਰਜ ਜਸਮੇਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਕੱਲ੍ਹ ਸ਼ਾਮੀਂ ਸਤਲੁਜ ਦਰਿਆ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਹਰਬੰਸ ਸਿੰਘ ਵਾਸੀ ਪਿੰਡ ਪਤਿਆਲਾ ਜੋ ਕਿ ਗੁਰਦੁਆਰਾ ਸਾਹਿਬ ਕੁੰਮਾ ਮਾਸ਼ਕੀ ਵਿਖੇ ਬਤੌਰ ਸੇਵਾਦਾਰ ਕੰਮ ਕਰਦਾ ਹੈ, ਉਸ ਨੂੰ ਧਰਮਵੀਰ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਪਿੰਡ ਘਨੌਲੀ ਕਿਲ੍ਹਾ ਵਾਲੇ ਤੇ ਸਤਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਦਬੁਰਜੀ ਨੇ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਸਤਲੁਜ ਦਰਿਆ 'ਚ ਕਿਸੇ ਵਿਅਕਤੀ ਦਾ ਸਿਰ ਸਮੇਤ ਇਕ ਬਾਂਹ ਪਾਣੀ ਵਿਚ ਕਿਨਾਰੇ 'ਤੇ ਤੈਰ ਰਿਹਾ ਹੈ, ਜਿਸ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਚੌਕੀ ਹਰੀਪੁਰ ਦੇ (ਬਾਕੀ ਸਫ਼ਾ 8 'ਤੇ)
ਇੰਚਾਰਜ ਸਰਤਾਜ ਸਿੰਘ ਸਮੇਤ ਪੁਲਿਸ ਪਾਰਟੀ ਏ. ਐਸ. ਆਈ. ਸਤਨਾਮ ਸਿੰਘ ਸਮੇਤ ਮੌਕੇ 'ਤੇ ਪੁੱਜੇ | ਉਨ੍ਹਾਂ ਨੇ ਦੇਖਿਆ ਕਿ ਸਤਲੁਜ ਦਰਿਆ ਵਿਚ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਤੈਰ ਰਹੀ ਸੀ, ਪੁਲਿਸ ਵਲੋਂ ਮੌਕੇ 'ਤੇ ਇਸ ਦੀ ਵੀਡੀਓਗ੍ਰਾਫੀ ਤੇ ਫ਼ੋਟੋਗਰਾਫੀ ਕਰਕੇ ਉਸ ਨੂੰ ਪਾਣੀ 'ਚੋਂ ਮੌਕੇ 'ਤੇ ਮੌਜੂਦ ਵਿਅਕਤੀਆਂ ਦੀ ਹਾਜ਼ਰੀ 'ਚ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ਵਿਖੇ 72 ਘੰਟੇ ਲਈ ਪਹਿਚਾਣ ਲਈ ਰਖਵਾਇਆ | ਚੌਕੀ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਉਮਰ 30 ਤੋਂ 35 ਸਾਲ ਜਾਪਦੀ ਹੈ ਤੇ ਉਸ ਦੇ ਖੱਬੇ ਕੰਨ 'ਚ ਨਾਤੀ ਪਈ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੂੰ ਇਸ ਦੀ ਪਹਿਚਾਣ ਹੁੰਦੀ ਹੈ ਤਾਂ ਉਹ ਇਸ ਦੀ ਸੂਚਨਾ ਪੁਲਿਸ ਚੌਕੀ ਹਰੀਪੁਰ ਜਾਂ ਪੁਲਿਸ ਠਾਣਾ ਨੂਰਪੁਰ ਬੇਦੀ ਜਾਂ ਡੀ. ਐਸ. ਪੀ. ਅਨੰਦਪੁਰ ਸਾਹਿਬ ਨੂੰ ਦੇ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਹੋਏ ਐਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਮੋਰਿੰਡਾ ਅਗਲੀ ਖ਼ਬਰ ਪਾਣੀ ਦੀ ਬਰਬਾਦੀ ਰੋਕਣਾ ਵੀ ਰਾਸ਼ਟਰ ਦੀ ਸੇਵਾ-ਸੰਜੇ ਸਾਹਨੀ
Ad Position 24