07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੇਵਾ-ਮੁਕਤ ਹੋਏ ਐਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਮੋਰਿੰਡਾ

Ad Position 21
No active advertisement
ਅਜੀਤ ਡੈਸਕ 02-06-2025
ਮੋਰਿੰਡਾ, 1 ਜੂਨ (ਤਰਲੋਚਨ ਸਿੰਘ ਕੰਗ)-ਬੀਤੀ ਸ਼ਾਮ ਪੀ. ਐੱਸ. ਪੀ. ਸੀ. ਐੱਲ. ਮੋਰਿੰਡਾ ਸ਼ਹਿਰੀ 'ਚ ਸੇਵਾ ਨਿਭਾਅ ਰਹੇ ਐੱਸ. ਡੀ. ਓ. ਭੁਪਿੰਦਰ ਸਿੰਘ 33 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ | ਭੁਪਿੰਦਰ ਸਿੰਘ ਨੇ ਬਸੀ ਪਠਾਣਾਂ ਤੋਂ ਆਈ. ਟੀ. ਆਈ. ਕਰਨ ਉਪਰੰਤ ਬੀ. ਏ. ਤੱਕ ਦੀ ਉਚੇਰੀ ਵਿੱਦਿਆ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੋਮਾਜਰਾ ਤੋਂ ਪ੍ਰਾਪਤ ਕੀਤੀ | ਉਹ 16 ਮਈ 1992 ਨੂੰ ਬਿਜਲੀ ਬੋਰਡ (ਪੀ. ਐੱਸ. ਪੀ. ਸੀ. ਐੱਲ.) 'ਚ ਬਤੌਰ ਲਾਈਨਮੈਨ ਭਰਤੀ ਹੋ ਗਏ, (ਬਾਕੀ ਸਫ਼ਾ 8 'ਤੇ)
ਜਿਥੇ ਉਨ੍ਹਾਂ ਨੇ 10 ਸਾਲ ਨੌਕਰੀ ਕੀਤੀ | ਫਿਰ ਮੋਰਿੰਡਾ ਵਿਖੇ ਬਤੌਰ ਜੇ. ਈ. 10 ਸਾਲ ਰਹੇ | ਉਨ੍ਹਾਂ ਨੇ ਐਡੀਸ਼ਨਲ ਐੱਸ. ਡੀ. ਓ. ਤੇ ਐੱਸ. ਡੀ. ਓ. ਮੋਰਿੰਡਾ ਸ਼ਹਿਰੀ ਵਜੋਂ ਸੇਵਾ ਨਿਭਾਈ | ਸਾਫ਼ ਸੁਥਰੀ ਛਵੀ ਦੇ ਮਾਲਕ ਭੁਪਿੰਦਰ ਸਿੰਘ ਨੇ ਨੌਕਰੀ ਕਰਨ ਦੇ ਨਾਲ-ਨਾਲ ਮੁਲਾਜ਼ਮ ਵਰਗ ਦੀ ਭਲਾਈ ਲਈ ਬਹੁਤ ਕੰਮ ਕੀਤਾ | ਭੁਪਿੰਦਰ ਸਿੰਘ ਨੇ ਲੋਕਾਂ ਦੇ ਕੰਮਾਂ ਨੂੰ ਆਪਣਾ ਫ਼ਰਜ਼ ਸਮਝ ਕੇ ਸੇਵਾ ਨਿਭਾਈ | ਇਸੇ ਕਾਰਨ ਉਨ੍ਹਾਂ ਨੂੰ ਮੋਰਿੰਡਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਕਈ ਵਾਰ ਸਨਮਾਨਿਤ ਵੀ ਕੀਤਾ | ਭੁਪਿੰਦਰ ਸਿੰਘ ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਸਦਕਾ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਬਦ ਨਾਲ ਜੁੜ ਕੇ ਹੀ ਆਤਮਿਕ ਵਿਕਾਸ ਸੰਭਵ ਹੋ ਸਕਦਾ-ਡਾ. ਦੇਵਿੰਦਰ ਸੈਫ਼ੀ <br/> ਅਗਲੀ ਖ਼ਬਰ ਸਤਲੁਜ ਦਰਿਆ ਵਿਚੋਂ ਪੁਲਿਸ ਨੇ ਬਰਾਮਦ ਕੀਤੀ ਅਣਪਛਾਤੀ ਲਾਸ਼
Ad Position 24