07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼ਬਦ ਨਾਲ ਜੁੜ ਕੇ ਹੀ ਆਤਮਿਕ ਵਿਕਾਸ ਸੰਭਵ ਹੋ ਸਕਦਾ-ਡਾ. ਦੇਵਿੰਦਰ ਸੈਫ਼ੀ <br/>

Ad Position 21
No active advertisement
ਅਜੀਤ ਡੈਸਕ 02-06-2025
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਆਤਮਿਕ ਵਿਕਾਸ ਸ਼ਬਦ ਨਾਲ ਜੁੜੇ ਬਿਨਾਂ ਸੰਭਵ ਹੀ ਨਹੀਂ | ਪਦਾਰਥਕ ਲੋੜਾਂ ਲਈ ਸਰੀਰਕ, ਬੌਧਿਕ ਮਿਹਨਤ ਜ਼ਰੂਰੀ ਹੈ ਪਰ ਅੰਦਰੂਨੀ ਵਿਕਾਸ ਲਈ ਸ਼ਬਦ ਨਾਲ ਜੁੜੇ ਬਗ਼ੈਰ ਗੁਜ਼ਾਰਾ ਨਹੀਂ ਹੋ ਸਕਦਾ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸੰਕਲਪ ਦੇ ਅਸਲ ਅਰਥ ਵੀ ਉਸ ਵਕਤ ਹੀ ਸਮਝ ਆਉਣਗੇ ਜਦੋਂ ਉਨ੍ਹਾਂ ਦੀ ਬਾਣੀ ਤੇ ਇਤਿਹਾਸ ਨਾਲ ਜੁੜਾਂਗੇ | ਇਹ ਪ੍ਰਗਟਾਵਾ ਉੱਘੇ ਸਿੱਖਿਆ ਸ਼ਾਸਤਰੀ ਤੇ ਸਾਹਿਤਕਾਰ ਡਾ. ਦੇਵਿੰਦਰ ਸੈਫ਼ੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਸਾਹਮਣੇ ਇਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ | ਸਕੂਲ ਵਿਖੇ ਪਿ੍ੰਸੀਪਲ ਸ੍ਰੀਮਤੀ ਰੀਟਾ ਦੀ ਅਗਵਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਵਿਸ਼ੇਸ਼ ਸੈਮੀਨਾਰ ਕਰਵਾਇਆ | ਇਸ ਵਿਚ ਮੁੱਖ ਮਹਿਮਾਨ ਦੇ ਤੌਰ ਉੱਘੇ ਸਾਹਿੱਤਕਾਰ ਡਾ. ਸੈਫੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਅਧਿਆਪਕ ਬਲਜਿੰਦਰ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਦੇ ਫ਼ਲਸਫ਼ੇ ਤੇ ਸਿੱਖ ਧਰਮ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਦਿਆਂ ਸੈਮੀਨਾਰ ਦੀ ਸ਼ੁਰੂਆਤ ਕੀਤੀ | ਡਾ. ਸੈਫ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਇਸ ਵਿਚ ਸ਼ਾਮਿਲ ਬਾਣੀ ਕਾਰਾਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਦੇ ਸਾਹਿਤ ਦੀ ਰੌਸ਼ਨੀ ਬਾਰੇ ਵਿਸਥਾਰ 'ਚ ਦੱਸਦਿਆਂ ਅਜੋਕੇ ਦੌਰ 'ਚ ਸਾਹਿਤ ਦੀ ਸਮਾਜਿਕ, ਸਿੱਖਿਅਕ ਤੇ ਮਨੋਵਿਗਿਆਨਕ ਤੌਰ 'ਤੇ ਲੋੜ ਬਾਰੇ ਉਦਾਹਰਨਾਂ ਸਹਿਤ ਦੱਸਿਆ | ਉਹਨਾਂ ਨੇ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਵੀ ਭੇਟ ਕੀਤੀਆਂ | ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ | ਮੰਚ ਸੰਚਾਲਨ ਬਲਜਿੰਦਰ ਸਿੰਘ ਲੈਕਚਰਾਰ ਕੀਤਾ ਗਿਆ | ਇਸ ਮੌਕੇ ਮੈਡਮ ਇੰਦੂ ਨਯਰ ਲੈਕ. ਸੋਨੀਆ, ਰਾਣੀ ਸੈਨੀ ਲੈਕਚਰਾਰ ਸੁਖਵਿੰਦਰ ਸਿੰਘ, ਬਲਵੰਤ ਸਿੰਘ ਤਰਸੇਮ ਕੁਮਾਰ, ਨਰਿੰਦਰ ਸਿੰਘ, ਬਬੀਤਾ, ਜੋਤਸਨਾ ਗੁਲ੍ਹਾਟੀ ਆਦਿ ਅਧਿਆਪਕ ਮੁੱਖ ਭਾਸ਼ਣ ਉਪਰੰਤ ਸੰਵਾਦ ਵਿਚ ਸ਼ਾਮਿਲ ਹੋਏ | ਚਾਰ ਸੌ ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਸਮਾਗਮ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਭੱਕੂਮਾਜਰਾ ਸਕੂਲ 'ਚ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ <br/> ਅਗਲੀ ਖ਼ਬਰ ਸੇਵਾ-ਮੁਕਤ ਹੋਏ ਐਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਮੋਰਿੰਡਾ
Ad Position 24