07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਰੋਜ਼ਾ ਗੁਰਮਤਿ ਚੇਤਨਾ ਕੈਂਪ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 02-06-2025
ਅਨੰਦਪੁਰ ਸਾਹਿਬ, 1 ਜੂਨ (ਕਰਨੈਲ ਸਿੰਘ ਸੈਣੀ)-ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਰੋਜ਼ਾ ਗੁਰਮਿਤ ਚੇਤਨਾ ਕੈਂਪ ਸ਼ੁਰੂ ਹੋ ਗਿਆ, ਜਿਸ ਦੀ ਸ਼ੁਰੂਆਤ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਕੀਤੀ ਗਈ | ਉਨ੍ਹਾਂ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਇਲਾਕਾ ਵਾਸੀਆਂ ਨੂੰ ਬੋਲਦਿਆਂ ਕਿਹਾ ਕਿ ਗੁਰਮਤਿ ਚੇਤਨਾ ਕੈਂਪ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਅਜੋਕੇ ਸਮੇਂ ਅੰਦਰ ਨੌਜਵਾਨ ਪੀੜ੍ਹੀ ਆਧੁਨਿਕਤਾ ਅਤੇ ਇੰਟਰਨੈੱਟ ਵਿਚ ਗ਼ਲਤਾਨ ਹੋ ਕੇ ਆਪਣੇ ਅਮੀਰ ਵਿਰਾਸਤ ਨੂੰ ਭੁੱਲ ਚੁੱਕੀ ਹੈ | ਉਹਨਾਂ ਕਿਹਾ ਕਿ ਇਸ ਵਾਰ ਕੈਂਪ 'ਚ ਵਿਦਿਆਰਥੀਆਂ ਵਲੋਂ ਰਿਕਾਰਡ ਗਿਣਤੀ ਵਿਚ ਇਕੱਠ ਦਰਸਾਇਆ ਗਿਆ ਹੈ | ਇਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਸੈਸ਼ਨਾਂ ਦੌਰਾਨ ਗੁਰਮਤਿ, ਦਸਤਾਰਬੰਦੀ, ਵਿਰਾਸਤ ਸਮੇਤ ਵੱਖ ਪਹਿਲੂਆਂ ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲੇ ਦਿਨ ਛੇਵੀਂ ਤੋਂ ਨੌਵੀਂ ਤੱਕ ਦੇ 600 ਦੇ ਕਰੀਬ ਵਿਦਿਆਰਥੀ ਕੈਂਪ 'ਚ ਸ਼ਮੂਲੀਅਤ ਕਰ ਰਹੇ ਹਨ, ਜਿਨ੍ਹਾਂ 'ਚ ਲੜਕੀਆਂ ਵੀ ਸ਼ਾਮਿਲ ਹਨ | ਭਾਈ ਚਾਵਲਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਵਿਦਿਆਰਥੀਆਂ ਦੀ ਰਿਹਾਇਸ਼, ਭੋਜਨ ਦੇ ਵਧੀਆਂ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਪਹਿਲਾਂ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ | ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸੀਪਲ ਚਰਨਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਗਿਆਨ ਤੇ ਮਨੁੱਖੀ ਕਦਰਾਂ ਕੀਮਤਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਅੰਤ 'ਚ ਕੈਂਪ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ, ਬਾਬਾ ਜਰਨੈਲ ਸਿੰਘ ਕਾਰਸੇਵਾ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਮਲਕੀਤ ਸਿੰਘ, ਮਿਲਕਫੈੱਡ ਦੇ ਸਾਬਕਾ ਚੇਅਰਮੈਨ ਮੋਹਨ ਸਿੰਘ ਡੂਮੇਵਾਲ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਬਾਬਾ ਰਵਿੰਦਰ ਸਿੰਘ ਅਸਮਾਨਪੁਰ, ਬਾਬਾ ਪ੍ਰੇਮ ਸਿੰਘ ਭੱਲੜੀ, ਮਾ. ਕਮਲ ਸਿੰਘ ਮਜਾਰੀ, ਬਾਬਾ ਤੀਰਥ ਸਿੰਘ, ਸੁੱਚਾ ਸਿੰਘ ਸਰਸਾ ਨੰਗਲ, ਸਤਨਾਮ ਸਿੰਘ ਝੱਜ, ਦਿਲਬਾਰਾ ਸਿੰਘ ਬਾਲਾ, ਭਾਈ ਲਵਪ੍ਰੀਤ ਸਿੰਘ, ਸੁਖਵੀਰ ਸਿੰਘ ਕਲਵਾਂ, ਦਵਿੰਦਰ ਸਿੰਘ ਢਿੱਲੋ, ਭਿੰਦਰ ਬੀਕਾਪੁਰ, ਹਰਮੇਸ਼ ਸਿੰਘ, ਅਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸਕੂਲ ਮੁਖੀ, ਵਿਦਿਆਰਥੀ ਅਤੇ ਇਲਾਕਾ ਵਾਸੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿ੍ਸ਼ਨ ਸਿੰਘ ਲੈਹੜੀਆਂ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਅਗਲੀ ਖ਼ਬਰ ਢੇਰ ਪਿੰਡ ਵਿਖੇ ਨੌਵੇਂ ਪਾਤਿਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/>
Ad Position 24