07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਸੱਸ ਪੰਜ ਤੱਤਾਂ 'ਚ ਹੋਏ ਵਿਲੀਨ <br/>

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਅਨੰਦਪੁਰ ਸਾਹਿਬ, 1 ਜੂਨ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਸੱਸ ਮਾਤਾ ਅਮਰਜੀਤ ਕੌਰ (84) ਪਤਨੀ ਮਰਹੂਮ ਪ੍ਰੋਫ਼ੈਸਰ ਸਤਵੰਤ ਸਿੰਘ ਢਿੱਲੋਂ, ਵਾਸੀ ਮੁਹੱਲਾ ਸੀਸਗੰਜ ਸਾਹਿਬ ਦਾ ਅੰਤਿਮ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਪੁਰਾਤਨ ਚਰਨ ਗੰਗਾ ਸ਼ਮਸ਼ਾਨਘਾਟ 'ਤੇ ਕੀਤਾ ਗਿਆ | ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਇਕਬਾਲ ਸਿੰਘ ਢਿੱਲੋਂ ਵਲੋਂ ਦਿੱਤੀ ਗਈ | ਦੱਸਣਯੋਗ ਹੈ ਕਿ ਉਹ ਭਾਜਪਾ ਦੇ ਸੀਨੀਅਰ ਆਗੂ ਤੇ ਵਿਧਾਨਕਾਰ ਫਤਹਿਜੰਗ ਸਿੰਘ ਬਾਜਵਾ ਦੀ ਸਾਲੀ ਵੀ ਸਨ | ਅੰਤਿਮ ਵਿਦਾਇਗੀ ਦੀ ਅਰਦਾਸ 'ਚ ਬਾਬਾ ਜਰਨੈਲ ਸਿੰਘ ਕਾਰ ਸੇਵਾ ਤੇ ਢਾਡੀ ਤਰਸੇਮ ਸਿੰਘ ਮੋਰਾਵਾਲੀ ਸ਼ਾਮਿਲ ਹੋਏ | ਮਾਤਾ ਅਮਰਜੀਤ ਕੌਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਸੀਸਗੰਜ ਸਾਹਿਬ ਵਿਖੇ ਬੀਤੇ ਦਿਨ ਤੋਂ ਹੀ ਦੁੱਖ ਦਾ ਪ੍ਰਗਟਾਵਾ ਕਰਨ ਵਾਲੇ ਪਹੁੰਚ ਰਹੇ ਸਨ | ਜਿਨ੍ਹਾਂ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਸ਼ੋ੍ਰਮਣੀ ਕਮੇਟੀ ਦੀ ਅੰਤਿ੍ਗ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ, ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਆਦਿ ਨੇ ਕਿਹਾ ਕਿ ਮਾਤਾ ਅਮਰਜੀਤ ਕੌਰ ਦਾ ਸਮਾਜ ਲਈ ਬਹੁਤ ਵੱਡਾ ਯੋਗਦਾਨ ਹੈ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਬੀਬੀ ਮਨਪ੍ਰੀਤ ਕੌਰ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਐਡ. ਅਰਸ਼ਦੀਪ ਸਿੰਘ ਕਲੇਰ, ਬਾਬਾ ਤੀਰਥ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਮਾਤਾ ਗੁਰਚਰਨ ਕੌਰ, ਬਾਬਾ ਵੱਸਣ ਸਿੰਘ, ਬਾਬਾ ਇੰਦਰਵੀਰ ਸਿੰਘ, ਬਾਬਾ ਪ੍ਰੇਮ ਸਿੰਘ ਭੱਲੜੀ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਮਾ. ਜੰਗ ਸਿੰਘ, ਰਜਿੰਦਰ ਸਿੰਘ ਦਬੂੜ, ਨਰਿੰਦਰ ਸੈਣੀ, ਬਲਵੀਰ ਸਿੰਘ ਭੀਰੀ, ਤਲਵਿੰਦਰ ਸਿੰਘ ਕਲਿਆਣਪੁਰ,ਦੀਪਕ ਪਰਾਸ਼ਰ, ਕਮਲਦੇਵ ਜੋਸ਼ੀ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਮਨਜਿੰਦਰ ਸਿੰਘ ਬਰਾੜ, ਬੰਟੀ ਵਾਲੀਆ, ਜਗਦੀਪ ਸਿੰਘ ਲੰਬੜਦਾਰ, ਵਪਾਰੀ ਆਗੂ ਜਸਵੀਰ ਸਿੰਘ ਅਰੋੜਾ, ਪ੍ਰੇਮ ਸਿੰਘ ਬਾਸੋਵਾਲ, ਬਾਲੂ ਰਾਮ, ਰਾਜ ਕੁਮਾਰ ਸੈਣੀ, ਡਾ. ਆਤਮਾ ਸਿੰਘ ਰਾਣਾ, ਚੌਧਰੀ ਪਹੂ ਲਾਲ ਲਖੇੜ, ਕਿਰਪਾਲ ਸਿੰਘ ਭੱਟੋ, ਜਸਵੀਰ ਸਿੰਘ ਸਸਕੌਰ, ਜਸਵਿੰਦਰ ਸਿੰਘ ਕੁਆਲਿਟੀ, ਮਲੂਕ ਸਿੰਘ, ਬਾਬਾ ਭਗਤ ਸਿੰਘ ਮਿੱਠਾਸਰ, ਹਰਜਿੰਦਰ ਸਿੰਘ ਗੱਜਪੁਰ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਜਸਪਾਲ ਸਿੰਘ ਪਾਲ, ਰਾਣਾ ਉਦੇਸ਼ ਅਗੰਮਪੁਰ, ਮੁਕੇਸ਼ ਛੰਨੂ, ਚੰਦਨ ਨੱਢਾ, ਪ੍ਰੇਮ ਪਾਲ ਪਿੰਕਾ, ਹਿਮਾਂਸ਼ੂ ਟੰਡਨ, ਦਿਆ ਸਿੰਘ ਸੰਧੂ, ਮਨਿੰਦਰ ਰਾਣਾ, ਮੋਹਨ ਸਿੰਘ ਭਸ਼ੀਨ, ਅਮਨਦੀਪ ਸਿੰਘ, ਨਵਦੀਪ ਸਿੰਘ ਹੀਰਾ, ਅਰੁਣਦੀਪ ਸੋਨੂੰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕ੍ਰਿਕਟਰ ਰਿੰਕੂ ਸਿੰਘ ਦੀ ਸੰਸਦ ਮੈਂਬਰ ਪ੍ਰੀਆ ਸਰੋਜ ਨਾਲ ਮੰਗਣੀ 8 ਨੂੰ ਅਗਲੀ ਖ਼ਬਰ ਜੀ. ਐਮ. ਐਨ. ਸਕੂਲ ਰੂਪਨਗਰ ਨੇ ਮਨਾਇਆ 76ਵਾਂ ਸਥਾਪਨਾ ਦਿਵਸ
Ad Position 24