07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕ੍ਰਿਕਟਰ ਰਿੰਕੂ ਸਿੰਘ ਦੀ ਸੰਸਦ ਮੈਂਬਰ ਪ੍ਰੀਆ ਸਰੋਜ ਨਾਲ ਮੰਗਣੀ 8 ਨੂੰ

Ad Position 21
No active advertisement
ਅਜੀਤ ਡੈਸਕ 02-06-2025

ਜੌਨਪੁਰ (ਯੂ. ਪੀ.), 1 ਜੂਨ (ਏਜੰਸੀ)- ਰਾਜਨੀਤੀ ਤੇ ਕ੍ਰਿਕਟ ਦੀ ਦੁਨੀਆ ਦੇ ਦੋ ਉੱਭਰਦੇ ਸਿਤਾਰੇ ਹੁਣ ਇੱਕ ਦੂਜੇ ਦੇ ਨਾਲ ਹੋਣ ਜਾ ਰਹੇ ਹਨ। ਇੱਥੇ ਅਸੀਂ ਸਮਾਜਵਾਦੀ ਪਾਰਟੀ ਦੀ ਨੌਜਵਾਨ ਤੇ ਚਮਕਦਾਰ ਸੰਸਦ ਮੈਂਬਰ ਪ੍ਰਿਆ ਸਰੋਜ ਤੇ ਸਟਾਰ ਕ੍ਰਿਕਟਰ ਰਿੰਕੂ ਸਿੰਘ ਬਾਰੇ ਗੱਲ ਕਰ ਰਹੇ ਹਾਂ। ਦੋਵਾਂ ਦਾ ਰਿਸ਼ਤਾ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਤੇ ਦੋਵੇਂ ਪਿਛਲੇ ਡੇਢ ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਜੌਨਪੁਰ ਦੀ ਮਛਲੀਸ਼ਹਿਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਸੰਸਦ ਮੈਂਬਰ ਪ੍ਰਿਆ ਸਰੋਜ ਅਗਲੇ ਐਤਵਾਰ, 8 ਜੂਨ ਨੂੰ ਰਿੰਕੂ ਸਿੰਘ ਨਾਲ ਮੰਗਣੀ ਕਰ ਲੈਣਗੇ। ਦੋਵਾਂ ਦੀ ਰਿੰਗ ਸੈਰੇਮਨੀ ਲਖਨਊ ਵਿਚ ਹੋਵੇਗੀ। ਇਸ ਦੇ ਨਾਲ ਹੀ ਕ੍ਰਿਕਟ ਦੇ ਮੈਦਾਨ ਵਿਚ ਚੌਕੇ-ਛੱਕੇ ਮਾਰਨ ਵਾਲੇ ਰਿੰਕੂ ਤੇ ਪ੍ਰਿਆ ਦੇ ਵਿਆਹ ਦੀ ਤਰੀਕ ਵੀ ਤੈਅ ਹੋ ਗਈ ਹੈ। ਦੋਵੇਂ 18 ਨਵੰਬਰ ਨੂੰ ਵਾਰਾਣਸੀ ਦੇ ਹੋਟਲ ਤਾਜ ਵਿਚ ਇੱਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝਣਗੇ।

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰਿਕ ਪ੍ਰਣਾਲੀ ਨੂੰ ਸਮਝਣ ਲਈ ਵਿਦਿਆਰਥੀਆਂ ਨੇ ਸਕੂਲ ਦੇ ਕੈਪਟਨ ਤੇ ਉਪ ਕੈਪਟਨ ਦੀ ਕੀਤੀ ਚੋਣ ਅਗਲੀ ਖ਼ਬਰ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਸੱਸ ਪੰਜ ਤੱਤਾਂ 'ਚ ਹੋਏ ਵਿਲੀਨ <br/>
Ad Position 24